Tue, Apr 23, 2024
Whatsapp

ਚੋਣ ਕਮਿਸ਼ਨ ਨੇ ਕਈ ਸੂਬਿਆਂ ਲਈ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

Written by  Riya Bawa -- September 28th 2021 02:03 PM
ਚੋਣ ਕਮਿਸ਼ਨ ਨੇ ਕਈ ਸੂਬਿਆਂ ਲਈ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਚੋਣ ਕਮਿਸ਼ਨ ਨੇ ਕਈ ਸੂਬਿਆਂ ਲਈ ਜ਼ਿਮਨੀ ਚੋਣਾਂ ਦਾ ਕੀਤਾ ਐਲਾਨ

ਨਵੀਂ ਦਿੱਲੀ: ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਤਿੰਨ ਸੰਸਦੀ ਹਲਕਿਆਂ ਅਤੇ ਵੱਖ-ਵੱਖ ਰਾਜਾਂ ਦੇ 30 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ 30 ਅਕਤੂਬਰ ਨੂੰ ਹੋਣਗੀਆਂ। ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਅੱਜ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ 14 ਰਾਜਾਂ ਦੀਆਂ 30 ਵੱਖ-ਵੱਖ ਵਿਧਾਨ ਸਭਾ ਸੀਟਾਂ 'ਤੇ ਵੀ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਰਾਜਸਥਾਨ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਉਪ-ਚੋਣ ਕਾਰਜਕ੍ਰਮ ਦਾ ਐਲਾਨ ਕੀਤਾ ਗਿਆ ਹੈ। ਵਲੱਭਨਗਰ ਅਤੇ ਧਾਰੀਆਵਡ ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਇੱਥੇ 30 ਅਕਤੂਬਰ ਨੂੰ ਵੋਟਾਂ ਦੀ ਗਿਣਤੀ 2 ਨਵੰਬਰ ਨੂੰ ਹੋਵੇਗੀ। ਨੋਟੀਫਿਕੇਸ਼ਨ 1 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। 10 ਅਕਤੂਬਰ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 11 ਅਕਤੂਬਰ ਨੂੰ ਹੋਵੇਗੀ। 13 ਅਕਤੂਬਰ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ। ਇਸ ਸਬੰਧੀ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਕਿੰਨੀਆਂ ਵਿਧਾਨ ਸਭਾ ਸੀਟਾਂ ਉਤੇ ਚੋਣਾਂ ਹੋਣੀਆਂ ਹਨ, ਵੇਖੋ ਲਿਸਟ ਆਂਧਰਾ ਪ੍ਰਦੇਸ਼ - ਇੱਕ ਸੀਟ ਅਸਾਮ - ਪੰਜ ਸੀਟਾਂ ਬਿਹਾਰ - ਦੋ ਸੀਟਾਂ ਹਰਿਆਣਾ - ਇੱਕ ਸੀਟ ਹਿਮਾਚਲ ਪ੍ਰਦੇਸ਼ - ਤਿੰਨ ਸੀਟਾਂ ਕਰਨਾਟਕ - ਦੋ ਸੀਟਾਂ ਮੱਧ ਪ੍ਰਦੇਸ਼ - ਤਿੰਨ ਸੀਟਾਂ ਮਹਾਰਾਸ਼ਟਰ - ਇੱਕ ਸੀਟ ਮੇਘਾਲਿਆ - ਤਿੰਨ ਸੀਟਾਂ ਮਿਜ਼ੋਰਮ - ਇੱਕ ਸੀਟ ਨਾਗਾਲੈਂਡ - ਇੱਕ ਸੀਟ ਰਾਜਸਥਾਨ - ਦੋ ਸੀਟਾਂ ਤੇਲੰਗਾਨਾ - ਇੱਕ ਸੀਟ ਪੱਛਮੀ ਬੰਗਾਲ - ਚਾਰ ਸੀਟਾਂ -PTC News


Top News view more...

Latest News view more...