Thu, Dec 25, 2025
Whatsapp

ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ

Reported by:  PTC News Desk  Edited by:  Shanker Badra -- January 21st 2021 11:38 AM -- Updated: January 21st 2021 11:40 AM
ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ

ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰ ਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ

ਚੰਡੀਗੜ : ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਆਉਣ ਵਾਲੀ 25 ਜਨਵਰੀ 2021 ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਈ.ਪੀ.ਆਈ.ਸੀ. (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਸ਼ਨਾਖ਼ਤੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁੁਰੂਆਤ ਕੀਤੀ ਜਾਵੇਗੀ।ਇਹ ਸਹੂਲਤ ਨਵੀਂ ਰਜਿਸਟੇਸ਼ਨ ਲਈ ਜਾਰੀ ਕੀਤੇ ਜਾ ਰਹੇ ਈਪੀਆਈਸੀ ਤੋਂ ਇਲਾਵਾ ਹੈ। [caption id="attachment_468025" align="aligncenter" width="278"]Election Commission of India Will be started e-EPIC cards from January 25 ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦਾ ਅੰਦੋਲਨ ਅੱਜ 57ਵੇਂ ਦਿਨ ਵੀ ਜਾਰੀ , ਅੱਜ ਹੋਵੇਗੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਣਕਾਰੀ ਅਨੁਸਾਰ ਵੋਟਰ ਧਾਰਕ ਹੁੁਣ ਆਪਣੇ ਰਜਿਸਟਰਡ ਮੋਬਾਈਲ ਰਾਹੀਂ ਡਿਜੀਟਲ ਵੋਟਰ ਕਾਰਡ ਨੂੰ ਦੇਖ ਅਤੇ ਪ੍ਰਿੰਟ ਕਰ ਸਕਦੇ ਹਨ। ਵੋਟਰਾਂ ਨੂੰ ਇਸ ਨਵੀਂ ਸਹੂਲਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਚੋਣ ਕਮਿਸ਼ਨ ਵਲੋਂ 19 ਜਨਵਰੀ, 2020 ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਈ-ਈ.ਪੀ.ਆਈ.ਸੀ. ਦੇ ਢੰਗ ਤਰੀਕਿਆਂ ਸਬੰਧੀ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ। [caption id="attachment_468026" align="aligncenter" width="259"]Election Commission of India Will be started e-EPIC cards from January 25 ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ[/caption] ਈ-ਈ.ਪੀ.ਆਈ.ਸੀ. ਇੱਕ ਨਾਨ-ਐਡਿਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ.ਡੀ.ਐਫ) ਦਾ ਰੂਪ ਹੈ। ਇਹ ਮੋਬਾਈਲ ਤੇ ਜਾਂ ਸੈਲਫ-ਪਿ੍ਰੰਟੇਬਲ ਰੂਪ ਵਿਚ ਕੰਪਿਊਟਰ ਉਪਰ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ 'ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। [caption id="attachment_468024" align="aligncenter" width="275"]Election Commission of India Will be started e-EPIC cards from January 25 ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ[/caption] Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਦੇ ਸੱਕਤਰ ਜਨਰਲ ਉਮੇਸ਼ ਸਿਨਹਾ ਨੇ ਕਿਹਾ, "ਇਹ ਡਿਜੀਟਲ ਫਾਰਮੈਟ ਵਿੱਚ ਫੋਟੋ ਪਛਾਣ ਪੱਤਰ ਪ੍ਰਾਪਤ ਕਰਨ ਦਾ ਬਦਲਵਾਂ ਅਤੇ ਤੇਜ਼ ਢੰਗ ਹੈ। ਇਹ ਵੋਟਰਾਂ ਦੀ ਪਛਾਣ ਲਈ ਦਸਤਾਵੇਜੀ ਸਬੂਤ ਵਜੋਂ ਜਾਇਜ਼ ਹੈ। ਇਸ ਨੂੰ ਵੋਟਰ ਦੀ ਸਹੂਲਤ ਮੁਤਾਬਕ ਛਾਪਿਆ ਜਾ ਸਕਦਾ ਹੈ ਅਤੇ ਚੋਣਾਂ ਦੌਰਾਨ ਇੱਕ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਈ-ਈਪੀਆਈਸੀ ਮੋਬਾਈਲ ਜਾਂ ਕੰਪਿਊਟਰ ਤੇ ਡਾਊਨਲੋਡ ਕਰਕੇ ਰੱਖਿਆ ਜਾ ਸਕਦਾ ਹੈ। [caption id="attachment_468023" align="aligncenter" width="288"]Election Commission of India Will be started e-EPIC cards from January 25 ਭਾਰਤੀ ਚੋਣ ਕਮਿਸ਼ਨ ਵੱਲੋਂ 25 ਜਨਵਰੀ ਨੂੰਈ-ਈ.ਪੀ.ਆਈ.ਸੀ. ਦੀ ਕੀਤੀ ਜਾਵੇਗੀ ਸ਼ੁਰੂਆਤ[/caption] ਇਸ ਵਿਚ ਤਸਵੀਰ ਸਮੇਤ ਸੁਰੱਖਿਅਤ ਕਿਊਆਰ ਕੋਡ ਅਤੇ ਲੜੀ ਨੰਬਰ, ਪਾਰਟ ਨੰਬਰ ਆਦਿ ਹੋਣਗੇ। ਇਸ ਵਿਚ ਸ਼ੁੁਰੂਆਤੀ ਪੜਾਅ ਵਿਚ ਚੋਣਾਂ ਵਾਲੇ ਰਾਜਾਂ ਲਈ ਵਿਸ਼ੇਸ਼ ਸਹੂਲਤ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸੁੁਦੀਪ ਜੈਨ ਨੇ ਕਿਹਾ ਕਿ ਇਹ ਦੋ ਪੜਾਵਾਂ ਵਿੱਚ ਸ਼ੁੁਰੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ 25 ਤੋਂ 31 ਜਨਵਰੀ 2021 ਤੱਕ ਵਿਸ਼ੇਸ਼ ਸੰਖੇਪ ਸੋਧ -2020 ਦੌਰਾਨ ਰਜਿਸਟਰ ਕੀਤੇ ਸਾਰੇ ਨਵੇਂ ਵੋਟਰ, ਯੋਗ ਹੋਣਗੇ ਬਸ਼ਰਤੇ ਉਹ ਇੱਕ ਯੂਨੀਕ ਨੰਬਰ ਨਾਲ ਹੀ ਰਜਿਸਟਰ ਹੋਣ। -PTCNews


Top News view more...

Latest News view more...

PTC NETWORK
PTC NETWORK