ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

By Baljit Singh - June 20, 2021 11:06 am

ਨਕੋਦਰ: ਥਾਣਾ ਸਦਰ ਅਧੀਨ ਆਉਂਦੇ ਪਿੰਡ ਪਿੰਡ ਉੱਗੀ 'ਚ ਕਰੰਟ ਲੱਗਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਦਰ ਥਾਣਾ ਮੁਖੀ ਅਮਨ ਸੈਣੀ, ਉੱਗੀ ਚੌਕੀ ਇੰਚਾਰਜ ਸਾਹਿਲ ਚੌਧਰੀ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾਂ ਦੀ ਪਛਾਣ ਟੀਨਾ ਉਰਫ਼ ਸ਼ਾਲੂ ਅਤੇ ਇੰਜਲਪ੍ਰੀਤ (5) ਵਾਸੀ ਉੱਗੀ ਵਜੋਂ ਹੋਈ ਹੈ। ਇਹ ਹਾਦਸਾ ਸ਼ਨੀਵਾਰ ਦੁਪਹਿਰ ਨੂੰ ਵਾਪਰਿਆ।

ਪੜੋ ਹੋਰ ਖਬਰਾਂ: IMD ਵਲੋਂ ਅੱਜ ਭਾਰੀ ਮੀਂਹ ਦੀ ਚਿਤਾਵਨੀ, ਜਾਣੋਂ ਇਨ੍ਹਾਂ ਸੂਬਿਆਂ ‘ਚ ਮੌਸਮ ਦਾ ਹਾਲ

ਸਦਰ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਮੱਖਣ ਸਿੰਘ ਉਰਫ਼ ਸੋਨੂੰ ਪੁੱਤਰ ਗੁਰਮੀਤ ਸਿੰਘ ਉਰਫ਼ ਕਾਲਾ ਵਾਸੀ ਉੱਗੀ ਦਾ ਕਰੀਬ 8 ਸਾਲ ਪਹਿਲਾਂ ਵਿਆਹ ਟੀਨਾ ਉਰਫ਼ ਸ਼ਾਲੂ ਵਾਸੀ ਪਿੰਡ ਲੰਮਾ ਪਿੰਡ ਚੌਕ (ਜਲੰਧਰ) ਨਾਲ ਹੋਇਆ ਸੀ। ਦੋਹਾਂ ਦੀ ਇਕ ਬੇਟੀ ਇੰਜਲਪ੍ਰੀਤ ਪੰਜ ਸਾਲ ਦੀ ਸੀ। ਦੁਪਹਿਰ ਟੀਨਾ ਉਰਫ਼ ਸ਼ਾਲੂ ਆਪਣੀ ਬੇਟੀ ਇੰਜਲਪ੍ਰੀਤ ਅਤੇ ਆਪਣੀ ਨਨਾਣ ਦੇ ਨਾਲ ਘਰ ਮੌਜੂਦ ਸੀ । ਦੁਪਹਿਰ ਲੜਕੀ ਇੰਜਲਪ੍ਰੀਤ ਲੋਹੇ ਦੇ ਮੰਜੇ 'ਤੇ ਪਈ ਹੋਈ ਸੀ ਤਾਂ ਅਚਾਨਕ ਪੱਖੇ ਦੀ ਤਾਰ ਨਾਲੋਂ ਲੋਹੇ ਦੇ ਮੰਜੇ ਵਿੱਚ ਕਰੰਟ ਆਉਣ ਕਾਰਨ ਲੜਕੀ ਇੰਜਲਪ੍ਰੀਲ ਨੇ ਚੀਕਾ ਮਾਰੀਆਂ ਤਾਂ ਉਸ ਦੀ ਮਾਂ ਟੀਨਾ ਉਰਫ਼ ਸ਼ਾਲੂ ਨੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਵੀ ਕਰੰਟ ਦੀ ਚਪੇਟ ਵਿਚ ਆ ਗਈ।

ਪੜੋ ਹੋਰ ਖਬਰਾਂ: ਦੇਸ਼ ‘ਚ 81 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ, 24 ਘੰਟਿਆਂ ‘ਚ 1576 ਮਰੀਜ਼ਾਂ ਦੀ ਮੌਤ

ਘਰ ਵਿੱਚ ਮੌਜੂਦ ਸ਼ਾਲੂ ਦੀ ਨਣਾਨ ਪੂਜਾ ਨੇ ਮਾਵਾਂ-ਧੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫੋਨ ਕਰਕੇ ਐਂਬੂਲੈਂਸ ਬੁਲਾਈ ਅਤੇ ਡਾਕਟਰਾਂ ਦੀ ਟੀਮ ਨੇ ਮਾਂ-ਧੀ ਨੂੰ ਮ੍ਰਿਤਰ ਐਲਾਨ ਦਿੱਤਾ।ਇਸ ਘਟਨਾ ਦੀ ਖ਼ਬਰ ਸੁਣਦਿਆਂ ਟੀਨਾ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ।

ਪੜੋ ਹੋਰ ਖਬਰਾਂ: ਐਮੀਰੇਟਸ ਏਅਰਲਾਈਨ 23 ਜੂਨ ਤੋਂ ਸ਼ੁਰੂ ਕਰੇਗੀ ਭਾਰਤ ਲਈ ਉਡਾਣਾਂ

ਉਧਰ ਸਦਰ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਮ੍ਰਿਤਕ ਟੀਨਾ ਉਰਫ਼ ਸ਼ਾਲੂ ਅਤੇ ਉਸ ਦੀ ਬੇਟੀ ਇੰਜਲਪ੍ਰੀਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਦੋਸ਼ੀਆ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

-PTC News

adv-img
adv-img