Mon, Jul 14, 2025
Whatsapp

Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ

Reported by:  PTC News Desk  Edited by:  Shanker Badra -- December 10th 2021 06:02 PM
Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ

Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ

ਥਾਈਲੈਂਡ 'ਚ ਆਪਣੇ ਬੌਸ ਤੋਂ ਨਾਰਾਜ਼ ਇੱਕ ਮਹਿਲਾ ਕਰਮਚਾਰੀ (Female Employee) ਨੇ ਉਸ ਤੇਲ ਦੇ ਗੋਦਾਮ ਨੂੰ ਹੀ ਉਡਾ ਦਿੱਤਾ, ਜਿਸ ਵਿੱਚ ਉਹ ਕੰਮ ਕਰਦੀ ਸੀ। ਉਸ ਨੇ ਕਥਿਤ ਤੌਰ 'ਤੇ ਇਕ ਕਾਗਜ਼ ਦੇ ਟੁਕੜੇ ਨੂੰ ਲਾਈਟਰ ਨਾਲ ਅੱਗ ਲਗਾ ਦਿੱਤੀ ਅਤੇ ਉਸ ਨੂੰ ਤੇਲ ਵਾਲੇ ਕੰਟੇਨਰ 'ਤੇ ਸੁੱਟ ਦਿੱਤਾ, ਜਿਸ ਨਾਲ ਪ੍ਰਾਪੈਕੋਰਨ ਆਇਲ ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਘਟਨਾ ਕਾਰਨ ਕੰਪਨੀ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। [caption id="attachment_557193" align="aligncenter" width="300"] Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ[/caption] ਜਾਣਕਾਰੀ ਮੁਤਾਬਕ 38 ਸਾਲਾ ਦੋਸ਼ੀ ਮਹਿਲਾ ਕਰਮਚਾਰੀ ਦਾ ਨਾਂ ਐਨ ਸਰਿਆ ਹੈ। ਉਸਨੇ ਤੇਲ ਦੇ ਗੋਦਾਮ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਹ ਆਪਣੇ ਬੌਸ ਦੀ 'ਸ਼ਿਕਾਇਤ' ਅਤੇ 'ਤਣਾਅ ਪੈਦਾ ਕਰਨ' ਤੋਂ ਤੰਗ ਆ ਚੁੱਕੀ ਸੀ। ਇੱਕ ਮਹਿਲਾ ਕਰਮਚਾਰੀ ਨੇ ਕਾਗਜ਼ ਦੇ ਇੱਕ ਟੁਕੜੇ ਨੂੰ ਅੱਗ ਲਗਾ ਦਿੱਤੀ ਅਤੇ ਇਸਨੂੰ ਤੇਲ ਦੇ ਕੰਟੇਨਰ 'ਤੇ ਸੁੱਟ ਦਿੱਤਾ। ਜਿਸ ਨਾਲ ਨਾਖੋਨ ਪਾਥੋਮ ਸੂਬੇ ਵਿੱਚ ਪ੍ਰਾਪਾਕੋਰਨ ਤੇਲ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। [caption id="attachment_557195" align="aligncenter" width="300"] Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ[/caption] ਅੱਗ ਦੀਆਂ ਲਪਟਾਂ ਦੇਖ ਕੇ ਇਲਾਕੇ 'ਚ ਭਗਦੜ ਮੱਚ ਗਈ। ਸਾਰਾ ਗੋਦਾਮ ਧੂੰਏਂ ਨਾਲ ਸੜਨ ਲੱਗਾ। ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ 'ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਕਰੀਬ ਚਾਰ ਘੰਟੇ ਲੱਗੇ। ਦੱਸਿਆ ਗਿਆ ਕਿ ਕੰਟੇਨਰ ਵਿੱਚ ਹਜ਼ਾਰਾਂ ਗੈਲਨ ਤੇਲ ਸੀ। ਇਸ ਘਟਨਾ ਕਾਰਨ ਕੰਪਨੀ ਨੂੰ ਕਰੀਬ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ 29 ਨਵੰਬਰ ਨੂੰ ਮਹਿਲਾ ਕਰਮਚਾਰੀ 'ਤੇ ਕਾਰਵਾਈ ਕੀਤੀ ਗਈ ਸੀ। [caption id="attachment_557194" align="aligncenter" width="300"] Boss ਤੋਂ ਨਾਰਾਜ਼ ਮਹਿਲਾ ਕਰਮਚਾਰੀ ਨੇ ਚੁੱਕਿਆ ਅਜਿਹਾ ਖੌਫ਼ਨਾਕ ਕਦਮ, ਹੋਇਆ ਕਰੋੜਾਂ ਦਾ ਨੁਕਸਾਨ[/caption] ਪੁਲਿਸ ਮੁਤਾਬਕ ਐਨ ਸ਼੍ਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਅੱਗਜ਼ਨੀ ਕਰਨ ਦੀ ਗੱਲ ਕਬੂਲੀ ਹੈ। ਦੋਸ਼ੀ ਔਰਤ ਨੇ ਦਾਅਵਾ ਕੀਤਾ ਕਿ ਉਸ ਦਾ ਬੌਸ ਉਸ ਨੂੰ ਕੰਮ ਲਈ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਇਸ ਭਿਆਨਕ ਅੱਗ ਨਾਲ 10 ਤੋਂ ਵੱਧ ਘਰਾਂ ਦੇ ਵੀ ਨੁਕਸਾਨੇ ਜਾਣ ਦੀ ਖ਼ਬਰ ਹੈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਕੰਪਨੀ ਦੇ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਦੱਸਿਆ ਕਿ ਔਰਤ ਪਿਛਲੇ 9 ਸਾਲਾਂ ਤੋਂ ਇੱਥੇ ਕੰਮ ਕਰ ਰਹੀ ਹੈ। ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਅਜਿਹਾ ਕਦਮ ਚੁੱਕੇਗੀ। -PTCNews


Top News view more...

Latest News view more...

PTC NETWORK
PTC NETWORK