ਮੁੱਖ ਖਬਰਾਂ

ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਖ਼ਿਲਾਫ਼ ਰੋਸ ਪ੍ਰਦਰਸ਼ਨ, ਹਾਈਵੇ ਕੀਤਾ ਜਾਮ

By Ravinder Singh -- July 23, 2022 3:57 pm

ਜਲੰਧਰ : ਅੱਜ ਜਲੰਧਰ ਦੇ ਪੀਏਪੀ ਮੇਨ ਰੋਡ ਉਤੇ ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਤੇ ਡਾ. ਜੌਹਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਫ਼ੌਜੀਆਂ ਵੱਲੋਂ ਰੋਡ ਜਾਮ ਕਰ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀਆਂ ਦਾ ਬੀਤੇ ਦਿਨੀਂ ਇਕ ਹਾਦਸੇ ਦੌਰਾਨ ਸਾਬਕਾ ਫ਼ੌਜੀ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ।

ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਖ਼ਿਲਾਫ਼ ਰੋਸ ਪ੍ਰਦਰਸ਼ਨ, ਹਾਈਵੇ ਕੀਤਾ ਜਾਮਇਸ ਕਾਰਨ ਸਾਬਕਾ ਸੈਨਿਕ ਸੰਸਥਾ ਦੇ ਕਾਰਕੁੰਨ ਪਰਿਵਾਰ ਦੀ ਮਦਦ ਲਈ ਅੱਗੇ ਆਏ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਆਪਣਾ ਬੁਲਟ ਮੋਟਰਸਾਈਕਲ ਜੌਹਲ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੇ ਕਰ ਕੇ ਰਿਪੋਰਟ ਲੈਣ ਗਏ ਸਨ ਤਾਂ ਇਸ ਦੌਰਾਨ ਜਦੋਂ ਉਹ ਵਾਪਸ ਆਏ ਤੇ ਉਨ੍ਹਾਂ ਦੇ ਬੁਲਟ ਮੋਟਰਸਾਈਕਲ ਦੀ ਹਵਾ ਕੱਢੀ ਹੋਈ ਸੀ।

ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਖ਼ਿਲਾਫ਼ ਰੋਸ ਪ੍ਰਦਰਸ਼ਨ, ਹਾਈਵੇ ਕੀਤਾ ਜਾਮਜਦੋਂ ਇਸ ਸਬੰਧੀ ਇੱਥੇ ਦੇ ਪਾਰਕਿੰਗ ਵਾਲੇ ਨਾਲ ਗੱਲ ਕੀਤੀ ਗਈ ਤੇ ਉਨ੍ਹਾਂ ਵੱਲੋਂ ਸੁਰਜੀਤ ਸਿੰਘ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਾਰਕਿੰਗ ਵਾਲਿਆਂ ਨੇ ਉਨ੍ਹਾਂ ਉਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਪਾਈਪਾਂ ਦੇ ਨਾਲ ਵੀ ਹਮਲਾ ਕੀਤਾ ਗਿਆ। ਇਸ ਦੀ ਬੀਤੇ ਦਿਨੀਂ ਵੀਡਿਓ ਵੀ ਵਾਇਰਲ ਹੋਈ ਸੀ।

ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਖ਼ਿਲਾਫ਼ ਰੋਸ ਪ੍ਰਦਰਸ਼ਨ, ਹਾਈਵੇ ਕੀਤਾ ਜਾਮਜਦੋਂ ਇਸ ਸਬੰਧੀ ਪੀੜਤਾਂ ਵੱਲੋਂ ਪੁਲਿਸ ਚੌਕੀ ਵਿੱਚ ਜਾ ਕੇ ਐਫਆਈਆਰ ਦਰਜ ਕਰਵਾਉਣੀ ਚਾਹੀ ਤੇ ਪੁਲਿਸ ਵੱਲੋਂ ਵੀ ਐਫਆਈਆਰ ਦਰਜ ਨਹੀਂ ਕੀਤੀ ਗਈ ਤੇ ਕਿਹਾ ਗਿਆ ਕਿ ਇਨ੍ਹਾਂ ਦੇ ਪਰਿਵਾਰਕ ਮੈਂਬਰ ਪੰਜਾਬ ਪੁਲਿਸ ਦੇ ਉੱਚ ਪੋਸਟਾਂ ਉਤੇ ਤਾਇਨਾਤ ਹਨ। ਇਸ ਉਤੇ ਸਾਬਕਾ ਸੈਨਿਕ ਭੜਕ ਗਏ ਅਤੇ ਇਨਸਾਫ਼ ਦੀ ਮੰਗ ਲਈ ਹਾਈਵੇ ਜਾਮ ਕਰ ਦਿੱਤਾ। ਇਨ੍ਹਾਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਗਈ ਹੈ ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਿ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਨੂੰ ਇਨਸਾਫ ਦਾ ਭਰੋਸਾ ਨਹੀਂ ਦਾ ਦਿੰਦਾ ਧਰਨਾ ਨਹੀਂ ਚੁੱਕਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਫੇਜ਼-5 'ਚ ਬਣਾਏ ਮੁਹੱਲਾ ਕਲੀਨਿਕ ਦਾ ਲਿਆ ਜਾਇਜ਼ਾ

  • Share