ਮੁੱਖ ਖਬਰਾਂ

ਆਬਕਾਰੀ ਵਿਭਾਗ ਦੀ ਟੀਮ ਵੱਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

By Riya Bawa -- August 21, 2022 10:16 am -- Updated:August 21, 2022 10:16 am

ਚੰਡੀਗੜ੍ਹ: ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿਖੇ ਛਾਪੇਮਾਰੀ ਕਰਕੇ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

Excise department team,  120 bottles of illegal liquor, Punjabi news, latest news,    illegal liquor, Excise department

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੀ ਆਬਕਾਰੀ ਟੀਮ ਅਤੇ ਸੀ.ਆਈ.ਏ.-2 ਪੁਲਿਸ ਸਟਾਫ਼ ਲੁਧਿਆਣਾ ਵੱਲੋਂ ਬੀਤੇ ਦਿਨ ਪਿੰਡ ਰਾਮਗੜ੍ਹ ਵਿਖੇ ਇੱਕ ਸਾਂਝੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੁਲਜ਼ਮ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਦੇ ਘਰੋਂ ਵਿਸਕੀ ਦੀਆਂ 120 ਬੋਤਲਾਂ ਬਰਾਮਦ ਹੋਈਆਂ।

PTC News-Latest Punjabi news

ਇਹ ਵੀ ਪੜ੍ਹੋ: ਮੀਂਹ ਨੇ ਹਿਮਾਚਲ 'ਚ ਮਚਾਈ ਤਬਾਹੀ, ਪਿਛਲੇ 14 ਸਾਲਾਂ ਦਾ ਤੋੜਿਆ ਰਿਕਾਰਡ, 19 ਲੋਕਾਂ ਦੀ ਮੌਤ, 9 ਲਾਪਤਾ

ਬੁਲਾਰੇ ਨੇ ਅੱਗੇ ਦੱਸਿਆ ਕਿ ਮੌਕੇ ਤੋਂ ਬਰਾਮਦ ਕੀਤੀਆਂ ਸਾਰੀਆਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ 'ਤੇ 'ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ' ਲੇਬਲ ਮਾਰਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਅਤੇ ਐਫ.ਆਈ.ਆਰ ਪ੍ਰਕ੍ਰਿਆ ਅਧੀਨ ਹੈ।

-PTC News

  • Share