Fri, Apr 19, 2024
Whatsapp

2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼

Written by  Riya Bawa -- March 30th 2022 12:04 PM
2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼

2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼

ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਵੱਲਾ ਅਧੀਨ ਆਉਂਦੀ ਝੁਗੀਆਂ ਵਿਚ ਰਹਿਣ ਵਾਲੇ ਸਚਿਤਾ ਸਿੰਘ ਨੇ ਪੁਲਿਸ ਥਾਣਾ ਵੱਲਾ ਪੁਲਿਸ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੀ ਨਾਬਾਲਿਗ ਬੇਟੀ ਲਗਭਗ ਦੋ ਮਹੀਨੇ ਪਹਿਲਾ ਤੋਂ ਘਰੋਂ ਕਿਸੇ ਰਾਜਕੁਮਾਰ ਨਾਮ ਦੇ ਵਿਅਕਤੀ ਵੱਲੋਂ ਬਹਿਲਾ ਫੁਸਲਾ ਕੇ ਘਰੋਂ ਲਿਜਾਈ ਗਈ ਹੈ। ਇਸ ਸੰਬੰਧੀ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਵੱਲੋਂ ਅੱਜ ਦੋ ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀ ਕੀਤੀ ਗਈ ਸਗੋਂ ਦੋਸ਼ੀ ਰਾਜਕੁਮਾਰ ਤੇ ਕਾਰਵਾਈ ਨਾ ਕਰਦਿਆਂ ਅਣਪਛਾਤੇ ਵਿਅਕਤੀ ਤੇ ਹਲਕੀ ਧਰਾਵਾਂ ਹੇਠ ਮੁਕਦਮਾ ਦਰਜ ਕਰ ਖਾਨਾਪੂਰਤੀ ਕੀਤੀ ਗਈ ਹੈ। 2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼ ਇਸ ਸੰਬੰਧੀ ਜਦੋਂ ਪੁਲਿਸ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਅਤੇ ਅਸੀਂ ਇਸ ਸੰਬੰਧੀ ਭਾਲ ਕਰ ਰਹੇ ਹਾਂ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। 2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼ ਇਹ ਵੀ ਪੜ੍ਹੋ:ਬਹਿਬਲ ਕਲਾਂ ਧਰਨੇ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਸੂਬਾ ਪ੍ਰਧਾਨ ਉਧਰ ਦੂਜੇ ਪਾਸੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ ਦੇ ਪ੍ਰਧਾਨ ਮਹੇਸ਼ ਵਰਮਾ ਵਲੌ ਪੁਲਿਸ ਜਾਂਚ ਅਧਿਕਾਰੀਆ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਵਲੌ ਲੜਕੀ ਦੀ ਭਾਲ ਨਾ ਕੀਤੀ ਗਈ ਤਾ ਅਸੀਂ ਇਸ ਸੰਬਧੀ ਪੂਰੇ ਪ੍ਰਵਾਸੀ ਭਾਈਚਾਰੇ ਨਾਲ ਮਿਲ ਕੇ ਰੌਸ਼ ਪ੍ਰਦਰਸ਼ਨ ਕਰਾਂਗੇ। 2 ਮਹੀਨੇ ਪਹਿਲਾਂ ਲਾਪਤਾ ਹੋਈ ਸੀ ਪ੍ਰਵਾਸੀ ਲੜਕੀ, ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਦੋਸ਼ -PTC News


Top News view more...

Latest News view more...