Mon, Apr 29, 2024
Whatsapp

ਚੰਡੀਗੜ੍ਹ ‘ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸਡੀਜ਼ ਹੋਈ ਜ਼ਬਤ, ਜਾਣੋਂ ਕਿਉਂ

Written by  Shanker Badra -- May 30th 2020 06:08 PM
ਚੰਡੀਗੜ੍ਹ ‘ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸਡੀਜ਼ ਹੋਈ ਜ਼ਬਤ, ਜਾਣੋਂ ਕਿਉਂ

ਚੰਡੀਗੜ੍ਹ ‘ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸਡੀਜ਼ ਹੋਈ ਜ਼ਬਤ, ਜਾਣੋਂ ਕਿਉਂ

ਚੰਡੀਗੜ੍ਹ ‘ਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸਡੀਜ਼ ਹੋਈ ਜ਼ਬਤ, ਜਾਣੋਂ ਕਿਉਂ:ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਪੰਜਾਬ ਨੰਬਰ ਦੀ ਮਰਸਡੀਜ਼ ਕਾਰ ਨੂੰ ਚੰਡੀਗੜ੍ਹ ਟਰੈਫ਼ਿਕ ਪੁਲਿਸ ਨੇ ਜ਼ਬਤ ਕਰ ਲਿਆ ਹੈ। ਹਾਲਾਂਕਿ ਜਿਸ ਵੇਲੇ ਕਾਰ ਨੂੰ ਪੁਲਿਸ ਨੇ ਜ਼ਬਤ ਕੀਤੀ ,ਉਸ ਵੇਲੇ ਮਨਕੀਰਤ ਔਲਖ ਨਾ ਤਾਂ ਕਾਰ ਵਿੱਚ ਬੈਠੇ ਸਨ ਨਾ ਹੀ ਕਾਰ ਚਲਾ ਰਹੇ ਸਨ। ਦਰਅਸਲ 'ਚ ਸ਼ੁੱਕਰਵਾਰ ਦੇਰ ਸ਼ਾਮ ਮਾਡਲ ਜੇਲ੍ਹ ਦੇ ਬੈਕ ਸਾਈਡ ਸੜਕ ‘ਤੇ ਨਾਕਾ ਲਗਾ ਕੇ ਲਾਕਡਾਉਨ ਦੀ ਚੈਕਿੰਗ ਚੱਲ ਰਹੀ ਸੀ। ਇਸ ਦੌਰਾਨ ਤੇਜ਼ ਰਫਤਾਰ ਸਫੈਦ ਰੰਗ ਦੀ ਮਰਸਡੀਜ਼ (ਪੀਬੀ-11 ਬੀਟੀ0001) ਮੋਹਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਜਿਸ ਵਿਚ ਉੱਚੀ ਆਵਾਜ਼ ਵਿਚ ਗਾਣੇ ਚੱਲ ਰਹੇ ਸੀ। ਇਸ ਦੌਰਾਨ ਗੱਡੀ ਚਲਾਉਂਦੇ ਚਾਲਕ ਨੂੰ ਮਾਡਲ ਜੇਲ੍ਹ ਦੀ ਬੈਕ ਸਾਈਡ ਉੱਤੇ ਲੱਗੇ ਨਾਕੇ ‘ਤੇ ਪੁਲਿਸ ਕਰਮੀਆਂ ਨੇ ਰੋਕ ਲਿਆ। ਜਦੋਂ ਟਰੈਫਿਕ ਪੁਲਿਸ ਨੇ ਕਾਰ ਨੂੰ ਰੋਕਿਆ ਤਾਂ ਕਾਗਜ਼ਾਤ ਮੰਗੇ ਤਾਂ ਡਰਾਈਵਰ ਸਮਰੀਤ ਗੱਡੀ ਦੀ ਰਜਿਸਟ੍ਰੇਸ਼ਨ ਕਾਪੀ (RC) ਨਹੀਂ ਵਿਖਾ ਸਕਿਆ। ਜਿਸ ਤੋਂ ਬਾਅਦ ਪੁਲਿਸ ਨੇ ਮੋਟਰ ਵਹੀਕਲ ਐਕਟ ਦੇ ਤਹਿਤ ਗੱਡੀ ਜ਼ਬਤ ਕਰ ਲਈ ਹੈ। ਪੁਲਿਸ ਰਿਕਾਰਡ ਦੇ ਅਨੁਸਾਰ ਗੱਡੀ ਮੁਹਾਲੀ ਦੇ ਹੋਮਲੈਂਡ ਹਾਈਟ ਟਾਵਰ ਨੰਬਰ ਪੰਜ ਵਿੱਚ ਰਹਿਣ ਵਾਲੇ ਮਨਕੀਰਤ ਔਲਖ ਦੇ ਨਾਮ ਰਜਿਸਟਰਡ ਹੈ। ਜੇਕਰ ਮੋਟਰ ਐਕਟ ਮੁਤਾਬਿਕ ਜੇਕਰ ਕੋਈ ਵੀ ਸ਼ਖ਼ਸ ਕਾਰ ਦੇ ਕਾਗਜ਼ਾਦ ਮੌਕੇ 'ਤੇ ਨਹੀਂ ਵਿਖਾਉਂਦਾ ਤਾਂ ਪੁਲਿਸ ਉਸ ਦੀ ਕਾਰ ਜ਼ਬਤ ਕਰ ਸਕਦੀ ਹੈ ਉਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਗੱਡੀ ਨੂੰ ਪੁਲਿਸ ਛੱਡ ਸਕਦੀ ਹੈ। -PTCNews


Top News view more...

Latest News view more...