Sun, Apr 28, 2024
Whatsapp

FAP State Awards 2021: ਹਰਿਆਣਾ ਦੇ ਰਾਜਪਾਲ ਨੇ ਸੂਬੇ ਦੇ ਸਰਬੋਤਮ ਪ੍ਰਾਈਵੇਟ ਸਕੂਲਾਂ ਦਾ ਕੀਤਾ ਸਨਮਾਨ

Written by  Riya Bawa -- September 13th 2021 06:41 PM -- Updated: September 13th 2021 06:43 PM
FAP State Awards 2021:  ਹਰਿਆਣਾ ਦੇ ਰਾਜਪਾਲ ਨੇ ਸੂਬੇ ਦੇ ਸਰਬੋਤਮ ਪ੍ਰਾਈਵੇਟ ਸਕੂਲਾਂ ਦਾ ਕੀਤਾ ਸਨਮਾਨ

FAP State Awards 2021: ਹਰਿਆਣਾ ਦੇ ਰਾਜਪਾਲ ਨੇ ਸੂਬੇ ਦੇ ਸਰਬੋਤਮ ਪ੍ਰਾਈਵੇਟ ਸਕੂਲਾਂ ਦਾ ਕੀਤਾ ਸਨਮਾਨ

ਚੰਡੀਗੜ੍ਹ: ਗੁਣਵੱਤਾਪੂਰਨ ਸਕੂਲੀ ਸਿੱਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ ਵਾਲੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਪਹਿਲੀ ਵਾਰ ਰਾਜ ਪੱਧਰੀ ਪੁਰਸਕਾਰ ਦੇਣ ਲਈ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ (ਫੈਪ) ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪ੍ਰਿੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਐਵਾਰਡ ਭੇਂਟ ਕੀਤੇ ਗਏ, ਜਿਸ 'ਚ 569 ਸਕੂਲ ਐਵਾਰਡ ਅਤੇ 132 ਪ੍ਰਿੰਸੀਪਲ ਐਵਾਰਡ ਸ਼ਾਮਲ ਹਨ। ਸਮਾਗਮ ਦੌਰਾਨ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ। Pvt schools in Punjab, principals honoured during first FAP awards - Hindustan Times

ਇਸ ਮੌਕੇ ਫੈਪ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫੈਡਰੇਸ਼ਨ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾ. ਸੁਰਜੀਤ ਸਿੰਘ ਪਾਤਰ ਦਾ ‘ਲਾਈਫ਼ ਟਾਈਮ ਅਚੀਵਮੈਂਟ` ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਜਦਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੂੰ ‘ਗ੍ਰੇਟੈਸਟ ਆਨਰਡ ਐਵਾਰਡ` ਨਾਲ ਨਿਵਾਜਿਆ ਗਿਆ।ਇਸ ਦੌਰਾਨ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਵੱਲੋਂ ਬੈਸਟ ਸਕੂਲ ਇਨਫ੍ਰਰਾਸਟਰੱਕਚਰ ਪੁਰਸਕਾਰਾਂ ਦੀ ਵੰਡ ਕੀਤੀ ਗਈ, ਜਿਸ `ਚ ਗੁਰੂਕੂਲ ਗਰੋਬਰ ਕ੍ਰੈਂਜ਼ਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਡਰੀਮ ਪਬਲਿਕ ਸਕੂਲ, ਰਾਮਗੜ੍ਹ ਸਿਕਰੀ ਤਲਵਾੜਾ, ਪ੍ਰੇਮਜੋਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ, ਦਯਾਨੰਦ ਆਦਰਸ਼ ਵਿਦਿਆਲਿਆ ਦਸੂਹਾ, ਹੁਸਿ਼ਆਰਪੁਰ ਅਤੇ ਐਂਜਲ ਵਰਲਡ ਸਕੂਲ ਮੋਰਿੰਡਾ ਦਾ ਨਾਮ ਸ਼ਾਮਲ ਹੈ। ਬਾਕੀ ਦੇ ਪੁਰਸਕਾਰਾਂ ਦੀ ਵੰਡ ਡਾ. ਸੁਰਜੀਤ ਪਾਤਰ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਮਹੇਸ਼ ਗਰੋਵਰ ਵੱਲੋਂ ਕੀਤੀ ਗਈ। ਪੁਰਸਕਾਰ ਵੰਡ ਸਮਾਗਮ ਦੌਰਾਨ ਗੋਲਡਨ ਅਰਥ ਕੌਨਵੈਂਟ ਸਕੂਲ, ਲੁਧਿਆਣਾ ਦੇ 15 ਸਾਲਾਂ ਵਿਦਿਆਰਥੀ ਕੰਵਲਜੀਤ ਸਿੰਘ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ, ਜਿਸ ਨੇ ਆਪਣੇ ਪੈਰਾਂ ਨਾਲ ਚਿੱਤਰਕਾਰੀ ਦੇ ਖੇਤਰ `ਚ ਮਿਸਾਲ ਪੈਦਾ ਕਰਨ ਦੇ ਨਾਲ-ਨਾਲ ਹੋਰਨਾਂ ਲਈ ਪ੍ਰੇਰਨਾਸਰੋਤ ਬਣਿਆ ਹੈ।‘ਪ੍ਰਸ਼ਾਸ਼ਕੀ ਪ੍ਰਫੈਸ਼ਨਲਾਂ ਲਈ ਪ੍ਰਬੰਧਨ ਹੁਨਰ` ਵਿਸ਼ੇ `ਤੇ ਹੋਏ ਸੰਮੇਲਨ ਦੌਰਾਨ ਐਮਾਜ਼ੌਨ ਇੰਟਰਨੈਟ ਸਰਵਿਸਿਜ਼ ਦੇ ਰੋਜ਼ਗਾਰ ਸਲਾਹਕਾਰ ਡੀ.ਪੀ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ।


ਫੈਪ ਸਟੇਟ ਐਵਾਰਡ-2021' ਦੌਰਾਨ 569 ਸਕੂਲਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਦਾ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਕਿਹਾ ਕਿ ਅਧਿਆਪਕ ਸਮਾਜਿਕ ਪੱਧਰ `ਤੇ ਸਾਡੇ ਲਈ ਜਿੱਥੇ ਆਦਰਸ਼ ਹਨ ਉਥੇ ਹੀ ਵਿਦਿਆਰਥੀਆਂ ਦੀ ਜ਼ਿੰਦਗੀ `ਚ ਪਰਿਵਰਤਨ ਲਿਆਉਣ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਸਾਲ 2020 `ਚ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ ਦੇਸ਼ `ਚ ਵੱਡੇ ਪੱਧਰ `ਤੇ ਬਦਲਾਅ ਪੈਦਾ ਕਰਕੇ ਸਿੱਖਿਆ ਦੇ ਵਿਕਾਸ ਲਈ ਸਹਾਈ ਹੋਵੇਗੀ।ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮੁੱਲਵਾਨ ਅਤੇ ਨੈਤਿਕ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਲ-ਨਾਲ ਤਕਨਾਲੋਜੀ ਦੇ ਮਾਧਿਅਮ ਰਾਹੀਂ ਦੇਸ਼ ਦੀ ਯੁਵਾ ਸ਼ਕਤੀ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਅੱਜ ਬੇਰੁਜ਼ਗਾਰੀ ਅੱਜ ਦੇਸ਼ ਲਈ ਮੁੱਖ ਚਣੌਤੀ ਹੈ, ਜਿਸ ਨਾਲ ਨਜਿੱਠਣ ਦਾ ਢੁੱਕਵਾਂ ਹੱਲ ਕੇਵਲ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਉਣਾ ਹੈ।ਸਿੱਖਿਆ ਹਾਸਲ ਕਰਕੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਆਈ.ਪੀ.ਐਸ, ਆਈ.ਐਸ ਅਤੇ ਇੰਜੀਨੀਅਰਿੰਗ ਬਣਕੇ ਨਿਰੋਏ ਰਾਸ਼ਟਰੀ ਨਿਰਮਾਣ ਲਈ ਭੂਮਿਕਾ ਨਿਭਾਉਂਦਾ ਹੈ।ਜਿਸ ਨੂੰ ਵੇਖਦਿਆਂ ਵਿਦਿਆਰਥੀਆਂ ਦੇ ਹੁਨਰ ਅਤੇ ਤਕਨੀਕੀ ਵਿਕਾਸ ਲਈ ਨਵੀਂ ਸਿੱਖਿਆ ਨੀਤੀ `ਚ ਵਿਸ਼ੇਸ਼ ਨੀਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ, ਤਕਨਾਲੋਜੀ, ਸਿੱਖਿਆ ਆਦਿ `ਚ ਪੰਜਾਬ ਇੱਕ ਅਜਿਹਾ ਸੂਬਾ ਨੇ ਜੋ ਦੇਸ਼ ਨੂੰ ਸੱਭ ਤੋਂ ਉਪਰ ਲੈ ਕੇ ਗਿਆ ਹੈ।ਪੰਜਾਬ ਦੀ ਧਰਤੀ ਇੱਕ ਅਜਿਹੀ ਧਰਤੀ ਹੈ, ਜਿਸ ਦਾ ਨਾਮ ਸੁਣ ਕੇ ਸਭਨਾਂ `ਚ ਜਜ਼ਬਾ ਅਤੇ ਜੋਸ਼ ਭਰ ਜਾਂਦਾ ਹੈ।ਉਨ੍ਹਾਂ ਦੇਸ਼ ਦੀ ਸੁਰੱਖਿਆ `ਚ ਸਿੱਖ ਭਾਈਚਾਰੇ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਜਦਾ ਕੀਤਾ। How Balbir Singh Seechewal Cleaned a 160 Km Long River in Punjab

ਕੋਵਿਡ ਮਹਾਂਮਾਰੀ ਦੇ ਦੌਰ `ਚ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਵਿਦਿਅਕ ਸੰਸਥਾਵਾਂ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ `ਚ ਅਧਿਆਪਕਾਂ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਕੋਵਿਡ ਹਾਲਾਤਾਂ ਦੌਰਾਨ ਪੈਦਾ ਹੋਈਆਂ ਚਣੌਤੀਆਂ ਨੂੰ ਅਧਿਆਪਕਾਂ ਨੇ ਪਰਿਵਰਤਨ ਦੇ ਰੂਪ `ਚ ਬਦਲਿਆ ਹੈ।ਡਿਜੀਟਲ ਲਰਨਿੰਗ ਦੇ ਮਾਧਿਅਮ ਰਾਹੀਂ ਅਧਿਆਪਕਾਂ ਨੇ 99 ਫ਼ੀਸਦੀ ਵਿਦਿਆਰਥੀਆਂ ਤੱਕ ਸਿੱਖਿਆ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ।ਅਧਿਆਪਕਾਂ ਦੀਆਂ ਭੂਮਿਕਾਵਾਂ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਕਿਹਾ ਕਿ ਅਧਿਆਪਕ ਸਖ਼ਤ ਤਪੱਸਿਆ ਅਤੇ ਤਿਆਗ ਨਾਲ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ।ਅਜੋਕੇ ਸਮੇਂ `ਚ ਗਿਆਨ ਮਨੁੱਖ ਦੀ ਮੁੱਖ ਸ਼ਕਤੀ ਹੈ ਨਾ ਕਿ ਪੈਸਾ, ਜਿਸ ਦੇ ਚਲਦੇ ਅਧਿਆਪਕ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਸਮਾਜ `ਚ ਗਿਆਨ ਦਾ ਚਾਨਣ ਬਖੇਰਦੇ ਹਨ।ਚਰਿੱਤਰ ਨਿਰਮਾਣ ਨੂੰ ਮਹੱਤਵਪੂਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਚਰਿੱਤਰ ਵਿਕਾਸ ਕਾਇਮ ਕਰਕੇ ਅਸੀਂ ਭਾਰਤ ਨੂੰ ਆਉਣ ਵਾਲੇ ਸਾਲਾਂ `ਚ ਸੱਭ ਤੋਂ ਅੱਗੇ ਲਿਜਾ ਸਕਦੇ ਹਨ।ਦੇਸ਼ ਦੇ ਵਿਕਾਸ `ਚ ਮਹਿਲਾਵਾਂ ਦੀ ਭੂਮਿਕਾ ਦੀ ਸ਼ਾਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ `ਚ ਮਹਿਲਾਵਾਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਜਿਸ `ਚ ਦਿਸ਼ਾ `ਚ ਦੇਸ਼ ਦੀ ਨੌਜਵਾਨੀ ਅੱਗੇ ਵੱਧ ਰਹੀ ਹੈ, ਉਸ ਦਿਸ਼ਾ `ਚ ਔਰਤਾਂ ਨੂੰ ਵੀ ਅੱਗੇ ਲਿਜਾਣਾ ਸਾਡੀ ਜ਼ੁੰਮੇਵਾਰੀ ਹੈ। -PTC News

Top News view more...

Latest News view more...