ਮੁੱਖ ਖਬਰਾਂ

26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈਕੇ ਕਿਸਾਨਾਂ ਦੀਆਂ ਵੱਡੀਆਂ ਰਣਨੀਤੀਆਂ

By Jagroop Kaur -- January 17, 2021 6:07 pm -- Updated:January 17, 2021 6:07 pm

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਦਾ ਅੱਜ 53ਵਾਂ ਦਿਨ ਹੈ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ। ਜਦਕਿ ਸਰਕਾਰ ਇਨ੍ਹਾਂ ਕਾਨੂੰਨਾਂ ਵਿਚ ਸੋਧ ਲਈ ਤਿਆਰ ਹੈ। ਉਥੇ ਹੀ ਇਸ ਸਬੰਧ 'ਚੱਜ ਕਿਸਾਨ ਆਗੂਆਂ ਵੱਲੋਂ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ,ਜਿਸ ਵਿਚ ਉਹਨਾਂ 26 ਜਨਵਰੀ ਨੂੰ ਹੋਣ ਵਾਲੀ ਪਰੇਡ ਅਤੇ ਹੋਰਨਾਂ ਗਤੀਵਿਧੀਆਂ 'ਤੇ ਆਪਣੇ ਵਿਚਾਰ ਰੱਖੇ |

ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਰਕਾਰ ਦਾ ਇਹ ਰੱਵਈਆ ਸਹੀ ਨਹੀਂ ਹੈ , ਜੋ ਲੋਕ ਅੰਦੋਲਨ ਦਾ ਸਹਿਯੋਗ ਕਰ ਰਹੇ ਹਨ ਉਹਨਾਂ ਨੂੰ ਜਾਣ ਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ , ਸਰਕਾਰ ਹੁਣ ਅਤਿਆਚਾਰ ਕਰ ਰਹੀ ਹੈ , ਜੋ ਕਿ ਨਿੰਦਾਨਯੋਗ ਹੈ ,ਉਹਨਾਂ ਕਿਹਾ ਆਕੀ ਸਰਕਾਰ ਕਿਸੇ ਤਰ੍ਹਾਂ ਦੀ ਅਜਿਹੀ ਕੋਈ ਹਰਕਤ ਨਾ ਕਰੇ ਜਿਸ ਨਾਲ ਉਹਨਾਂ ਦੇ ਰੋਹ ਚ ਅੜਚਨ ਆਵੇ , ਪਰ ਸਰਕਰ ਨਾ ਭੂਲੇ ਕਿ ਕਿਸਾਨ ਅੰਦੋਲਨ ਢਲੇਗਾ ਨਹੀਂ। ਇਹ ਧਰਨਾ ਇੰਝ ਹੀ ਚਲੇਗਾ , ਸੰਘਰਸ਼ ਚ ਜਾਨ ਗਵਾਉਣ ਵਾਲੇ 121 ਸ਼ਹੀਦਾਂ ਦੀ ਯਾਦ ਚ ਦੀਵੇ ਜਗਾਏ ਜਾਣਗੇ।

ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਯਾਦਵ ਨੇ ਕਿਹਾ ਕਿ 26 ਜਨਵਰੀ ਦੀ ਪਰੇਡ ਜਰੂਰ ਹੋਵੇਗੀ ,ਅਤੇ ਇਸ ਵਿਚ ਕਿਸੇ ਕਿਸੇ ਵੀ ਤਰ੍ਹਾਂ ਦਾ ਵਿਘਨ ਪਾਉਣ ਦੀ ਕੋਈ ਕੋਸ਼ਿਸ਼ ਨਾ ਕਰੇ , ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸਾਨ ਵੀ ਗਣਤੰਤਰ ਦਿਵਸ ਵਿੱਚ ਹਿੱਸਾ ਲਵੇਗਾ। ਅਤੇ ਰਾਸ਼ਟਰੀ ਰਿਵਾਜਾਂ ਦੇ ਨਾਲ ਹੋਣ ਵਾਲੀ ਪਰੇਡ ਤੋਂ ਬਾਅਦ ਹੀ ਕਿਸਾਨ ਆਪਣੇ ਝੰਡੇ ਲਹਿਰਾਉਣ ਦੀ ਰਸਮ ਏਡਾ ਕਰੇਗੀ , ਇਸ ਦੇ ਨਾਲ ਹੀ ਉਹਨਾਂ ਕਿਹਾ ਸੂਬੇ ਦੀਆਂ ਰਾਜਧਾਨੀਆਂ ਵਿੱਚ ਜਾਂ ਆਪੋ ਆਪਣੇ ਸ਼ਹਿਰਾਂ ਵਿੱਚ ਮਾਰਚ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਕਿਸੇ ਵੀ ਤਰਹ ਦੀ ਹਿੰਸਾ ਦਾ ਵਿਰੋਧ ਕਰਦੇ ਹੋਏ ਯਾਦਵ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਝੰਡੇ ਨਾਲ ਤਿਰੰਗਾ ਝੰਡਾ ਜਰੂਰ ਲਾਇਆ ਜਾਵੇਗਾ

ਪਰ ਇਸ ਦਾ ਖਿਆਲ ਰਖਿਆ ਜਾਵੇ ਕਿ ਕਿਸੇ ਵੀ ਸਿਸਾਈ ਪਾਰਟੀ ਦਾ ਸਮਰਥਕ ਅੱਗੇ ਨਹੀਂ ਆਵੇਗਾ , ਅਤੇ ਨਾ ਹੀ ਕੋਈ ਸਿਆਸੀ ਝੰਡਾ ਆਦਿ ਇਸ ਰੈਲੀ ਚ ਲਗਾਇਆ ਜਾਵੇਗਾ। ਕਿਓਂਕਿ ਇਹ ਲੋਕ ਜਨ ਦੀ ਰੈਲੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਦੀ , ਇਸ ਰੈਲੀ ਨੂੰ ਸ਼ਾਂਤੀ ਨਾਲ ਨੇਪਰੇ ਚੜ੍ਹਿਆ ਜਾਵੇ , ਜੇਕਰ ਸ਼ਾਂਤੀ ਰਹੇਗੀ ਤਾਂ ਜਿੱਤ ਕਿਸਾਨ ਦੀ ਹੋਵੇਗੀ।                          

ਪੰਜਾਬ ਵਾਸੀਆਂ ਲਈ ਰਾਹਤ, ਅੱਜ ਰਾਤ ਨਹੀਂ ਲੱਗੇਗਾ ਕਰਫਿਊ

ਆਗੂਆਂ ਵੱਲੋਂ ਕਿਹਾ ਗਿਆ ਸ਼ਾਤੀਪੂਰਵਕ ਇਹ ਪਰੇਡ ਹੋਵੇਗੀ, ਸਰਕਾਰ ਗਲਤ ਅਫਾਹਾਂ ਨਾ ਫਲਾਏ ,ਕਲ ਮਹਿਲਾ ਦਿਵਸ ਵੱਜੋ ਦਿਨ ਮਨਾਇਆ ਜਾਵੇਗਾ ਅਸੀ ਤੈਅ ਕੀਤਾ ਹੈ ਕਿ ਸਾਰੀਆਂ ਔਰਤਾਂ ਮੰਦਿਰ 'ਚ ਗੁਰਦੁਆਰੇ ਜਾ ਕੇ ਕੀਰਤਨ ਕਰਨ ਗਈਆਂ ਤੇ ਜਿਹਨਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਲਈ ਅਰਦਾਸ ਕਰਨ ਗਈਆਂ ਅਤੇ ਉਸ ਤੋਂ ਬਾਅਦ ਮਾਰਚ ਆਪਣੇ ਆਪਣੇ ਇਲਾਕਿਆ 'ਚ ਕਰਨ ਗਈਆ|Farmers Protest News

ਸ਼ਹਿਰੀ ਅਰੋਤਾਂ ਆਪਣੇ ਆਪਣੇ ਸ਼ਹਿਰ 'ਚ ਮਾਰਚ ਕਰਨਗੀਆਂ | ਆਗੂਆਂ ਵੱਲੋਂ ਕਿਹਾ ਸਮੇਂ ਸਮੇਂ 'ਤੇ ਅਸੀ 26 ਜਨਵਰੀ ਬਾਰੇ ਜਾਣਕਾਰੀ ਦਿੰਦੇ ਰਹਾਂਗੇ ..ਕਿਸਾਨਾਂ ਦੇ ਵੱਲੋਂ 26 ਜਨਵਰੀ ਦੀ ਰੂਪ ਰੇਖਾ ਦੇ ਬਾਰੇ ਦੱਸਿਆ ..ਪੁਰੇ ਦੇਸ਼ 'ਚ ਇਹ ਪ੍ਰੋਗਰਾਮ ਹੋਣਗੇ ਇਹ ਪ੍ਰੋਗਰਾਮ ਰਾਹੀ ਏਕਤਾ ਬਾਰੇ ਸੰਦੇਸ਼ ਦੇਣਗੇ |Farmers Protest News
ਸਰਕਾਰ ਨਾਲ ਬੈਠਕ ਤੋ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦਾ ਬਿਆਨ ਖੇਤੀਬਾੜੀ ਕਾਨੂੰਨਾਂ ਦੇ ਪੱਖ ਵਿੱਚ ਆਉਣਾ ਇਕ ਤਰਾ ਨਾਲ ਜਾਣਬੁੱਝ ਕੇ ਦਿੱਤਾ ਗਿਆ ਬਿਆਨ, ਅਸੀਂ ਮੀਟਿੰਗ ਵਿੱਚ ਜਰੂਰ ਜਾਵਾਂਗੇ- ਯੁੱਧਵੀਰ
  • Share