Advertisment

ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ

author-image
Shanker Badra
Updated On
New Update
ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ
Advertisment
publive-image ਕਰਨਾਲ : ਹਰਿਆਣਾ ਦੇ ਕਰਨਾਲ ਵਿੱਚ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਮੋਰਚਾ ਲਗਾਤਾਰ ਦੂਜੇ ਵੀ ਜਾਰੀ ਹੈ। ਇਸ ਦੌਰਾਨ ਕਿਸਾਨ ਆਗੂਆਂ ਦੀ ਅੱਜ ਦੁਪਹਿਰ 2 ਵਜੇ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਹੋਵੇਗੀ ,ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਹੈ।
Advertisment
publive-image ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ ਕਿਸਾਨਾਂ ਦੀ 11 ਮੈਂਬਰੀ ਕਮੇਟੀ ਪ੍ਰਸ਼ਾਸਨ ਨਾਲ ਗੱਲਬਾਤ ਲਈ ਜਾਵੇਗੀ। ਸਿਰਫ ਕੱਲ ਵਾਲੀਆਂ ਮੰਗਾਂ ਹੀ ਪ੍ਰਸ਼ਾਸਨ ਅੱਗੇ ਰੱਖੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਰਾਤ ਨੂੰ ਸੈਂਕੜੇ ਕਿਸਾਨ ਕਰਨਾਲ ਜ਼ਿਲ੍ਹਾ ਸਕੱਤਰੇਤ ਦੇ ਗੇਟ ਦੇ ਬਾਹਰ ਹੀ ਸੁੱਤੇ ਸੀ ਅਤੇ ਕੁਝ ਹਾਈਵੇਅ 'ਤੇ ਸੁੱਤੇ ਸਨ। publive-image ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ ਇਸ ਦੌਰਾਨ ਕਿਸਾਨ ਆਗੂਆਂ ਦੀ ਮੰਗ ਹੈ ਕਿ ਸ਼ਹੀਦ ਹੋਏ ਕਿਸਾਨ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਜ਼ਖਮੀ ਕਿਸਾਨਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਜਿਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰਨ ਦੇ ਆਦੇਸ਼ ਦਿੱਤੇ ਸਨ, ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। publive-image ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ ਦੱਸਣਯੋਗ ਹੈ ਕਿ ਕਰਨਾਲ ਦੀ ਨਵੀਂ ਅਨਾਜ ਮੰਡੀ 'ਚ ਮੰਗਲਵਾਰ ਨੂੰ ਮਹਾਪੰਚਾਇਤ ਸੱਦੀ ਗਈ ਸੀ। ਇਸ ਦੌਰਾਨ ਕਿਸਾਨਾਂ ਦੀ 11 ਮੈਂਬਰੀ ਕਮੇਟੀ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਬੈਠਕ ਹੋਈ ਸੀ। ਇਸ ਬੈਠਕ 'ਚ ਕੋਈ ਹੱਲ ਨਹੀਂ ਨਿਕਲਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਸੀ। publive-image ਕਰਨਾਲ : ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੁੜ ਗੱਲਬਾਤ ਲਈ ਦਿੱਤਾ ਸੱਦਾ , ਦੁਪਹਿਰ 2 ਵਜੇ ਹੋਵੇਗੀ ਮੀਟਿੰਗ ਦੱਸ ਦੇਈਏ ਕਿ 28 ਅਗਸਤ ਨੂੰ ਕਰਨੈਲ ਦੇ ਬਸਤਾੜਾ ਟੋਲ ਪਲਾਜ਼ਾ ਵਿਖੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਸੀ। ਜਿਥੇ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਕਿਸਾਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ 'ਚ ਕਿਸਾਨ ਸੁਸ਼ੀਲ ਕਾਜਲ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਲਾਠੀਚਾਰਜ 'ਚ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ। -PTCNews publive-image-
farmers-protest kisan-mahapanchayat haryana-govt karnal karnal-kisan-mahapanchayat
Advertisment

Stay updated with the latest news headlines.

Follow us:
Advertisment