ਕੀ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾ ਸਕੇਗਾ ਫਤਿਹਵੀਰ, ਚੰਦ ਮਿੰਟਾਂ ਬਾਅਦ ਹੈ ਮਾਸੂਮ ਦਾ ਜਨਮ ਦਿਨ

ਕੀ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾ ਸਕੇਗਾ ਫਤਿਹਵੀਰ, ਚੰਦ ਮਿੰਟਾਂ ਬਾਅਦ ਹੈ ਮਾਸੂਮ ਦਾ ਜਨਮ ਦਿਨ,ਸੰਗਰੂਰ: ਪਿੰਡ ਭਗਵਾਨਪੁਰਾ ‘ਚ ਬੋਰਵੈੱਲ ‘ਚ ਡਿੱਗੇ ਦੋ ਸਾਲ ਦੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਦੀ ਜੱਦੋਜਹਿਦ ਲਗਾਤਾਰ ਜਾਰੀ ਹੈ। ਫਤਿਹਵੀਰ ਸਿੰਘ ਦੀ ਸਿਹਤਯਾਬੀ ਲਈ ਇਸ ਵੇਲੇ ਪੂਰੇ ਦੇਸ਼ਭਰ ਦੇ ਲੋਕ ਅਰਦਾਸਾਂ ਕਰ ਰਹੇ ਹਨ।

ਸਭ ਦੀ ਸਿਰਫ ਇਕੋ ਆਵਾਜ਼ ਹੈ ਕਿ ਮਾਸੂਮ ਫਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ ਤੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਵੇ।

ਹੋਰ ਪੜ੍ਹੋ:ਬਹਾਦਰ ਜਵਾਨਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ, ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ: ਮੋਦੀ

ਲੋਕਾਂ ਦੀ ਮਦਦ ਨਾਲ ਐੱਨ.ਡੀ.ਆਰ.ਐੱਫ. ਟੀਮ ਲਗਾਤਾਰ ਫਤਿਹਵੀਰ ਨੂੰ ਬਾਹਰ ਕੱਢਣ ਲਈ ਪਿਛਲੇ 78 ਘੰਟਿਆਂ ਤੋਂ ਸਖਤ ਮੁਸ਼ੱਕਤ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਨੂੰ ਦੋ ਸਾਲ ਦਾ ਫਤਿਹਵੀਰ ਸਿੰਘ 140 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਸੀ।

-PTC News