Mon, Jun 16, 2025
Whatsapp

ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ

Reported by:  PTC News Desk  Edited by:  Baljit Singh -- July 02nd 2021 04:56 PM
ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਮੋਗਾ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਿਸ਼ਨੰਦੀ ਨਿਵਾਸੀ ਸਤਨਾਮ ਸਿੰਘ ਵੱਲੋਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਗੁਪਤਾ ਨਾਲ ਮਿਲ ਕੇ ਅਣਖ਼ ਦੀ ਖਾਤਰ ਆਪਣੀ ਧੀ ਦੀ ਉਸਦੇ ਸਹੁਰੇ ਘਰ ਆ ਕੇ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੜੋ ਹੋਰ ਖਬਰਾਂ: ਅਮਰੀਕਾ-ਕੈਨੇਡਾ ‘ਚ ਵਧਿਆ ਹੀਟਵੇਵ ਦਾ ਕਹਿਰ, ਭਿਆਨਕ ਗਰਮੀ ਕਾਰਨ 100 ਤੋਂ ਵਧੇਰੇ ਮੌਤਾਂ ਪੁਲਸ ਨੇ ਸਤਨਾਮ ਸਿੰਘ ਨੂੰ ਕਾਬੂ ਕਰਕੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਲਖਵੀਰ ਸਿੰਘ ਨਿਵਾਸੀ ਪਿੰਡ ਮੱਲਕੇ ਨੇ ਕਿਹਾ ਕਿ ਉਹ ਪੰਜਗਰਾਈਂ ਭੱਠੇ ’ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਸਦਾ ਵਿਆਹ ਮਨਜੋਤ ਕੌਰ ਨਾਲ ਹੋਇਆ ਸੀ ਅਤੇ ਉਸ ਦੇ ਇਕ ਦੋ ਸਾਲ ਦੀ ਬੱਚੀ ਹੈ। ਪੜੋ ਹੋਰ ਖਬਰਾਂ: 300 ਯੂਨਿਟ ਮੁਫ਼ਤ ਬਿਜਲੀ ‘ਤੇ ਘਿਰੇ ਕੇਜਰੀਵਾਲ, ਨਰੇਸ਼ ਗੁਜਰਾਲ ਨੇ ਚੁੱਕੇ ਸੁਵਾਲ ਉਸਨੇ ਕਿਹਾ ਕਿ ਬੀਤੀ 30 ਜੂਨ ਨੂੰ ਮੇਰੀ ਪਤਨੀ ਦਾ ਪਿਤਾ ਸਤਨਾਮ ਸਿੰਘ ਅਤੇ ਉਸਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਗੁਪਤਾ ਮਿਲਣ ਲਈ ਸਾਡੇ ਘਰ ਆਏ, ਜਦੋਂ ਮੈਂ ਕੰਮ ’ਤੇ ਗਿਆ ਸੀ ਤਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਮੇਰੀ ਪਤਨੀ ਮਨਜੋਤ ਕੌਰ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਬੇਟੀ ਦਾ ਚਾਲ ਚੱਲਣ ਠੀਕ ਨਹੀਂ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਸੀ। ਪੜੋ ਹੋਰ ਖਬਰਾਂ: UPI ਰਾਹੀਂ ਪੇਮੈਂਟ ਕਰਨ ਲੱਗਿਆਂ ਰੱਖੋ ਧਿਆਨ, ਹੋ ਸਕਦੀ ਹੈ ਠੱਗੀ ਓਧਰ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਸਤਨਾਮ ਸਿੰਘ ਨੂੰ ਗੁਪਤ ਸੂਚਨਾਂ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਉਰਫ ਗੁਪਤਾ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK