ਪੰਜਾਬ ਦੀਆਂ ਇਹਨਾਂ ਵੱਡੀਆਂ ਸ਼ਖਸੀਅਤਾਂ ਨੇ ਮੋੜੇ ਕੌਮੀ ਸਨਮਾਨ ਚਿੰਨ੍ਹ
ਕੇਂਦਰ ਸਰਕਰ ਵੱਲੋਂ ਕਿਸਾਨਾਂ 'ਤੇ ਜੋ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ ਉਹਨਾਂ ਖਿਲਾਫ ਸੰਘਰਸ਼ ਵਿਧੀਆਂ ਜਾ ਰਿਹਾ ਹੈ। ਜਿਸਨ ਇਹਨੀ ਦਿਨੀ ਦਿੱਲੀ ਬਾਰਡਰਾਂ 'ਤੇ ਡਟੇ ਹੋਏ ਹਨ। ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢਿਆ ਗਿਆ ਇਤਿਹਾਸਕ ਸੰਘਰਸ਼ ਹੈ, ਜਿਹੜਾ ਇਸ ਸਮੇਂ ਭਾਰਤ ਦੇ ਲੋਕਾਂ ਦੀ ਹੋਂਦ ਅਤੇ ਹੋਣੀ ਦੇ ਨਾਜ਼ੁਕ ਮੋੜ ਉੱਪਰ ਖੜ੍ਹਾ ਹੈ। ਸਮੂਹ ਲੋਕ-ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀ, ਸਮਾਜਕ ਕਾਰਕੁੰਨ, ਕਲਾਕਾਰ, ਪੱਤਰਕਾਰ ਜਿੱਥੇ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਸੰਗ-ਸਾਥ ਹਨ, ਉੱਥੇ ਅੱਜ ਪੰਜਾਬੀ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾਵਾਂ ਨੇ ਆਪਣਾ ਸਹਿਯੋਗ ਅਤੇ ਸਮਰਥਨ ਇਸ ਸੰਘਰਸ਼ ਨੂੰ ਦਿੰਦਿਆਂ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ।
ਪੁਰਸਕਾਰ ਵਾਪਸ ਕਰਨ ਵਾਲਿਆਂ ਵਿੱਚ ਸਿਰਮੌਰ ਸ਼ਾਇਰ ਡਾ. ਮੋਹਨਜੀਤ (ਦਿੱਲੀ), ਪ੍ਰਸਿੱਧ ਚਿੰਤਕ ਡਾ. ਜਸਵਿੰਦਰ ਸਿੰਘ (ਪਟਿਆਲਾ) ਅਤੇ ਪੰਜਾਬੀ ਨਾਟਕਕਾਰ ਅਤੇ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਡਾ. ਸਵਰਾਜਬੀਰ ਸ਼ਾਮਿਲ ਹਨ । ਉਹਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ | ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਕੰਮ ਕੀਤਾ ਜਾ ਰਿਹਾ। ਕਿਸਾਨੀ ਅੰਦੋਲਨ ਨਾਲ ਪੰਜਾਬ ਦੀ ਜਵਾਨੀ 'ਤੇ ਲੱਗੇ ਦਾਗ ਧੋਤੇ ਗਏ |ਮੌਜੂਦਾ ਸਮ੍ਹੇਂ ਦਾ ਅੰਦੋਲਨ ਬੇ ਮਿਸਾਲੀ ਹੈ। ਐੱਮ ਐੱਸ ਪੀ ਕਾਨੂੰਨੀ ਦਾਇਰੇ ਵਿੱਚ ਲਿਆਉਣਾ ਜ਼ਰੂਰੀ | ਕਿਸਾਨਾਂ ਦੀ ਇਹ ਲੜਾਈ ਆਪਣੀ ਹੋਂਦ ਲਈ ਹੈ
ਦੱਸ ਦੇਈਏ ਕਿ ਪਦਮ ਸ਼੍ਰੀ ਤੇ ਅਰਜੁਨ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਗਈ ਵਾਟਰ ਕੈਨਨ ਤੇ ਹੰਝੂ ਗੈਸ ਦੀ ਵਰਤੋਂ ਦੀ ਨਿੰਦਾ ਕਰ ਚੁੱਕੇ ਹਨ। ਸੱਜਣ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ 2 ਮਹੀਨੇ ਦੇ ਸ਼ਾਂਤਮਈ ਪ੍ਰਦਰਸ਼ਨ ਤੋਂ ਬਾਅਦ ਹੁਣ ਪਿਛਲੇ ਕੁੱਝ ਦਿਨਾਂ ਤੋਂ ਜਾਰੀ ਧਰਨਾ-ਪ੍ਰਦਰਸ਼ਨ ਦੌਰਾਨ ਕਿਸਾਨ ਭਰਾਵਾਂ ਵੱਲੋਂ ਕੋਈ ਹੱਥੋਪਾਈ ਜਾਂ ਕੁੱਟਮਾਰ ਨਹੀਂ ਕੀਤੀ ਗਈ ਪਰ ਫਿਰ ਵੀ ਉਨ੍ਹਾਂ ਨੂੰ ਰੋਕਣ ਲਈ ਬੀ. ਐੱਸ. ਐੱਫ., ਆਰਮੀ ਅਤੇ ਜਗ੍ਹਾ-ਜਗ੍ਹਾ ਬਾਰਡਰਾਂ 'ਤੇ ਨਾਕੇ ਲਾ ਦਿੱਤੇ ਗਏ ਹਨ, ਇੱਥੋਂ ਤੱਕ ਸੈਂਕੜੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰੋਕਣ ਲਈ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ, ਜੋ ਕਿ ਸਰਾਸਰ ਗਲਤ ਹੈ।
ਚੀਮਾ ਨੇ ਕਿਹਾ ਕਿ ਜੇ ਸਾਡੇ ਬਜ਼ੁਰਗਾਂ ਤੇ ਭਰਾਵਾਂ ਦੀ ਪੱਗ ਨੂੰ ਇਸ ਤਰੀਕੇ ਨਾਲ ਉਛਾਲਿਆ ਜਾਵੇਗਾ ਤਾਂ ਅਸੀਂ ਅਜਿਹੇ ਪੁਰਸਕਾਰਾਂ ਤੇ ਐਵਾਰਡਾਂ ਨੂੰ ਕੀ ਕਰਨਾ ਹੈ | ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋ ਕੇ ਐਵਾਰਡ ਮੋੜਨ ਵਾਲਿਆਂ 'ਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਿਲ ਹਨ ਜਿੰਨਾ ਨੇ ਬੀਤੇ ਦਿਨੀਂ ਹੀ ਆਪਣਾ ਪਦਮ ਵਿਭੂਸ਼ਣ ਵਾਪਿਸ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਜਦ ਮੇਰਾ ਕਿਸਾਨ ਸੜਕਾਂ 'ਤੇ ਰੁੱਲ ਰਿਹਾ ਹੈ ਤਾਂ ਮੈਂ ਇਸ ਅਵਾਰਡ ਨੂੰ ਕਿਵੇਂ ਰੱਖ ਸਕਦਾ ਹਾਂ |