Mon, Apr 29, 2024
Whatsapp

ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ

Written by  Jashan A -- May 12th 2019 02:27 PM
ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ

ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ

ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ,ਫਿਰੋਜ਼ਪੁਰ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਕਾਂਗਰਸ ਦੇ ਡੁੱਬੇ ਬੇੜੇ 'ਚੋਂ ਉਤਰਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਦੇ ਚਲਦਿਆਂ ਅੱਜ ਫਿਰ ਫਿਰੋਜ਼ਪੁਰ ਬਾਰਡਰ ਬੈਲਟ 'ਚ ਪ੍ਰਚਾਰ ਕਰਨ ਗਏ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਦੀ ਮੌਜ਼ੂਦਗੀ ਵਿਚ ਭਰਵਾਂ ਹੁੰਗਾਰਾ ਉਦੋਂ ਮਿਲਦਾ ਵਿਖਾਈ ਦਿੱਤਾ, ਜਦੋਂ ਦਰਜਨਾਂ ਕਾਂਗਰਸੀ ਅਤੇ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵੀਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦਾ ਪੱਲਾ ਫੜ ਲਿਆ। [caption id="attachment_294423" align="aligncenter" width="300"]sad ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ[/caption] ਪੰਜਾਬ ਵਿਚ ਹੋਣ ਜਾ ਰਹੇ ਆਖਰੀ ਗੇੜ ਦੀਆਂ ਚੋਣਾਂ ਦੀ ਤਰੀਕ ਨਜ਼ਦੀਕ ਆਉਣ ਦੇ ਨਾਲ ਨਾਲ ਸਿਆਸੀ ਪਾਰਟੀਆਂ ਦੇ ਆਗੂ ਜੋਰਾਂ ਸ਼ੋਰਾਂ ਨਾਲ ਆਪਣੇ ਉਮੀਦਵਾਰ ਵਾਰ ਨੂੰ ਜਤਾਉਣ ਲਈ ਪ੍ਰਚਾਰ ਵਿਚ ਪੂਰਾ ਦਮ ਲਗਾ ਰਹੇ ਹਨ। ਜਿਸ ਦੌਰਾਨ ਅੱਜ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਤੋਂ ਬਾਰਡਰ ਪੱਟੀ ਦੇ ਦਰਜਨਾਂ ਪਰਿਵਾਰ ਨੇ ਅਕਾਲੀ ਦਲ ਬਾਦਲ 'ਚ ਸ਼ਮੂਲੀਅਤ ਕੀਤੀ। ਹੋਰ ਪੜ੍ਹੋ: ਜਲਾਲਾਬਾਦ: “ਆਪ” ਨਾਲ ਸਬੰਧਿਤ ਦਰਜਨਾਂ ਕੱਟੜ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ [caption id="attachment_294422" align="aligncenter" width="300"]sad ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ[/caption] ਜੀ ਹਾਂ ਫ਼ਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਉਕਤ ਪਰਿਵਾਰਾਂ ਨੂੰ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਕਰਦਿਆਂ ਅਕਾਲੀ ਆਗੂਆਂ ਨੇ ਆਏ ਪਰਿਵਾਰਾਂ ਦਾ ਪੂਰਾ ਮਾਣ-ਸਤਿਕਾਰ ਕਰਨ ਦੀ ਗੱਲ ਕੀਤੀ। [caption id="attachment_294421" align="aligncenter" width="300"]sad ਫਿਰੋਜ਼ਪੁਰ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ, ਚਰਨਜੀਤ ਬਰਾੜ ਨੇ ਕੀਤਾ ਸੁਆਗਤ[/caption] ਕਾਂਗਰਸ ਤਿਆਗ ਅਕਾਲੀ ਦਲ ਬਾਦਲ 'ਚ ਆਏ ਪਰਿਵਾਰਾਂ ਨੂੰ ਸਿਰੋਪਾਓ ਭੇਂਟ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਕਿ ਲੋਕ ਕਾਂਗਰਸੀ ਵਿਧਾਇਕ ਦੁਆਰਾ ਕਰਾਏ ਜਾਂਦੇ ਪਰਚਿਆਂ ਸਦਕਾ ਖੌਫ ਵਿਚ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸੀ ਵਿਧਾਇਕ ਕਿਸੇ ਦੀ ਪ੍ਰਾਪਤੀ ਨੂੰ ਆਪਣੇ ਗਲੇ ਸਜਾਉਣ ਵਿਚ ਮਾਹਿਰ ਹੈ ਤੇ ਹੁਣ ਲੋਕ ਕਾਂਗਰਸ ਨੂੰ ਕਿਸੇ ਵੀ ਹਾਲਤ ਵਿਚ ਮੂੰਹ ਨਹੀਂ ਲਾਉਣਗੇ। -PTC News


Top News view more...

Latest News view more...