Fri, May 3, 2024
Whatsapp

ਕੋਰੋਨਾ ਨਾਲ ਨਜਿੱਠਣ ਲਈ ਡਾ. ਮਨਮੋਹਨ ਸਿੰਘ ਦੇ ਪੀਐਮ ਮੋਦੀ ਨੂੰ ਸੁਝਾਅ

Written by  Jagroop Kaur -- April 18th 2021 06:23 PM
ਕੋਰੋਨਾ ਨਾਲ ਨਜਿੱਠਣ ਲਈ ਡਾ. ਮਨਮੋਹਨ ਸਿੰਘ ਦੇ ਪੀਐਮ ਮੋਦੀ ਨੂੰ ਸੁਝਾਅ

ਕੋਰੋਨਾ ਨਾਲ ਨਜਿੱਠਣ ਲਈ ਡਾ. ਮਨਮੋਹਨ ਸਿੰਘ ਦੇ ਪੀਐਮ ਮੋਦੀ ਨੂੰ ਸੁਝਾਅ

ਜਿਥੇ ਇਸ ਵੇਲੇ ਪੂਰਾ ਦੇਸ਼ ਦੀ ਜ਼ੁਬਾਨ ’ਤੇ ਇਸ ਸਮੇਂ ਇਕ ਹੀ ਗੱਲ ਦੀ ਚਰਚਾ ਹੈ, ਉਹ ਹੈ ਕੋਰੋਨਾ। ਇਸ ਮਹਾਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਹਰ ਭਾਰਤ ਵਾਸੀ ਕਰ ਰਿਹਾ ਹੈ। ਹੁਣ ਤਾਂ ਦੇਸ਼ ਦੇ ਕਈ ਦਿੱਗਜ ਨੇਤਾ ਇਸ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਕੋਰੋਨਾ ’ਤੇ ਚਿੰਤਾ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਚਿੱਠੀ ਲਿਖੀ ਹੈ।Amid second wave of coronavirus in India, Former PM Manmohan Singh wrote to PM Narendra Modi to convey his suggestions on COVID-19. Also Read | Second wave of coronavirus in India: With 2.61 lakh new cases, India records biggest ever spike

ਚਿੱਠੀ ’ਚ ਮਨਮੋਹਨ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ’ਚ ਤੇਜ਼ੀ ਕੋਰੋਨਾ ਨਾਲ ਜੰਗ ’ਚ ਬਹੁਤ ਅਹਿਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਰੋਕਣ ਦਾ ਵੱਡਾ ਹਿੱਸਾ ਕੋਵਿਡ ਟੀਕਾਕਰਨ ਪ੍ਰੋਗਰਾਮ ਦਾ ਵਿਸਤਾਰ ਕਰਨਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਾਨੂੰ ਕਿੰਨੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ, ਇਸ ਪਾਸੇ ਵੇਖਣ ਦੀ ਬਜਾਏ ਕਿੰਨੇ ਫੀਸਦੀ ਅਬਾਦੀ ਦਾ ਟੀਕਾਕਰਨ ਕੀਤਾ ਗਿਆ, ਇਸ ’ਤੇ ਧਿਆਨ ਦੇਣਾ ਚਾਹੀਦਾ ਹੈ।Amid second wave of coronavirus in India, Former PM Manmohan Singh wrote to PM Narendra Modi to convey his suggestions on COVID-19.
Also Read | Weekend Curfew in Delhi: Police issues warning for violators
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੋਰੋੋਨਾ ਤੋਂ ਵਿਗੜਦੇ ਹਲਾਤਾਂ ’ਤੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖੀ ਹੈ। ਦਿੱਲੀ ’ਚ ਵੀ ਕੋਰੋਨਾ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਹਸਪਤਾਲ ’ਚ ਦਾਖ਼ਲ ਹੋਣ ਵਾਲੇ ਮਰੀਜ਼ ਵੱਧ ਰਹੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੁਪਹਿਰ ਨੂੰ ਪੈ੍ਰੱਸ ਕਾਨਫਰੰਸ ਕਰ ਕੇ ਇਹ ਗੱਲ ਆਖੀ ਕਿ ਹੁਣ ਸਾਡੇ ਕੋਲ ਪੂਰੀ ਦਿੱਲੀ ’ਚ ਆਈ. ਸੀ. ਯੂ. ਦੇ 100 ਤੋਂ ਵੀ ਘੱਟ ਬੈੱਡ ਬਚੇ ਹਨ। ਇਸ ਲਈ ਇੰਤਜ਼ਾਮ ਕੀਤੇ ਜਾਣ।Amid second wave of coronavirus in India, Former PM Manmohan Singh wrote to PM Narendra Modi to convey his suggestions on COVID-19.
ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਐਤਵਾਰ ਨੂੰ 12 ਕਰੋੜ ਦੀ ਗਿਣਤੀ ਨੂੰ ਪਾਰ ਕਰ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਮੁਤਾਬਕ, ਹੁਣ ਤਕ 18,15,325 ਪੜਾਵਾਂ ਦੌਰਾਨ ਕੁਲ 12,26,22,590 ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ। ਇਨ੍ਹਾਂ ’ਚ 91,28,146 ਸਿਹਤ ਕਰਮਚਾਰੀ (ਐੱਚ.ਸੀ.ਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 57,08,223 ਐੱਚ.ਸੀ.ਡਬਲਯੂ ਨੇ ਦੂਜੀ ਖੁਰਾਕ ਲਈ ਹੈ। ਇਸ ਤੋਂ ਇਲਾਵਾ 1,12,33,415 ਫਰੰਟ ਲਾਈਨ ਵਰਕਰਾਂ ਨੇ ਪਹਿਲੀ ਖੁਰਾਕ ਅਤੇ 55,10,238 ਨੇ ਦੂਜੀ ਖੁਰਾਕ ਲੈ ਲਈ ਹੈ। Click here to follow PTC News on Twitter

Top News view more...

Latest News view more...