Fri, Apr 26, 2024
Whatsapp

ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ

Written by  Shanker Badra -- February 23rd 2021 11:51 AM
ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ

ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ

ਵਡੋਦਰਾ : ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਕੈਮੀਕਲ ਫ਼ੈਕਟਰੀ ਵਿਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਓਥੇ ਝਗੜਿਆ ਵਿਚ ਜੀ.ਆਈ.ਡੀ.ਸੀ. ਸਥਿਤ ਕੈਮੀਕਲ ਕੰਪਨੀ ਯੂ.ਪੀ.ਐਲ-5 ਦੇ ਪਲਾਂਟ ਵਿਚ ਧਮਾਕੇ ਦੇ ਨਾਲ ਅੱਗ ਲੱਗ ਗਈ ਹੈ। ਇਸ ਧਮਾਕੇ ਤੇ ਅੱਗ ਦੀ ਲਪੇਟ ਵਿਚ ਆ ਕੇ 24 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਅੱਜ ਵੱਡੇ ਤੜਕੇ 2 ਵਜੇ ਹੋਇਆ ਹੈ। ਇਸ ਧਮਾਕੇ ਦੀ ਕਈ ਕਿੱਲੋਮੀਟਰ ਦੂਰ ਤੱਕ ਆਵਾਜ਼ ਸੁਣੀ ਗਈ। ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ [caption id="attachment_477011" align="aligncenter" width="259"]Fire breaks out at chemical factory in Gujarat’s Bharuch, 24 injured ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ[/caption] ਇਸ ਹਾਦਸੇ ਵਿੱਚ 24 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਵਡੋਦਰਾ ਅਤੇ ਅੰਕਲੇਸ਼ਵਰ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਯੂਪੀਐਲ ਕੰਪਨੀ ਦੀ ਇਸ ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਧਰ ਉਧਰ ਇਕੱਠੇ ਹੋਏ।ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਮੌਕੇ' ਤੇ ਪਹੁੰਚ ਗਈ ਹੈ। [caption id="attachment_477012" align="aligncenter" width="1280"]Fire breaks out at chemical factory in Gujarat’s Bharuch, 24 injured ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਦੇਰ ਰਾਤ 2 ਵਜੇ ਯੂਪੀਐਲ -5 ਪਲਾਂਟ ਵਿਖੇ ਹੋਇਆ ਹੈ। ਇਸ ਧਮਾਕੇ ਨਾਲ ਅੱਗ ਲੱਗਣ ਨਾਲ 24 ਕਰਮਚਾਰੀ ਜ਼ਖਮੀ ਹੋ ਗਏ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਅਤੇ ਕਾਫੀ ਕੋਸ਼ਿਸ਼ ਦੇ ਬਾਅਦ ਅੱਗ' ਤੇ ਕਾਬੂ ਪਾਇਆ ਜਾ ਸਕਿਆ। ਇਹ ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਨਾਲ ਦੂਰ-ਦੁਰਾਡੇ ਦਾ ਇਲਾਜ਼ ਕੰਬ ਗਿਆ। [caption id="attachment_477010" align="aligncenter" width="275"]Fire breaks out at chemical factory in Gujarat’s Bharuch, 24 injured ਗੁਜਰਾਤ ਦੇ ਵਡੋਦਰਾ 'ਚ ਇਕ ਕੈਮੀਕਲ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ, 24 ਮਜ਼ਦੂਰ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ' ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਭੱਜ ਗਏ। ਧਮਾਕੇ ਕਾਰਨ ਪੂਰੀ ਯੂਨਿਟ ਸੜ ਗਈ। ਹਾਲਾਂਕਿ ਇਸ ਧਮਾਕੇ ਦੇ ਕਾਰਨ ਕਿਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਖਮੀਆਂ ਨੂੰ ਇਲਾਜ ਲਈ ਭਾਰੂਚ ਅਤੇ ਵਡੋਦਰਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...