ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸਟਰੇਨ ਨੂੰ ਲੱਗੀ ਭਿਆਨਕ ਅੱਗ
ਨਵੀਂ ਦਿੱਲੀ : ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸ ਟਰੇਨ ਦੇ ਇੱਕ ਡੱਬੇ ਵਿਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ ਹੈ ,ਜਿਸ ਨਾਲ ਹੜਕੰਪ ਮਚ ਗਿਆ ਹੈ। ਹਾਲਾਂਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
[caption id="attachment_481398" align="aligncenter" width="1280"]
ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸਟਰੇਨ ਨੂੰ ਲੱਗੀ ਭਿਆਨਕ ਅੱਗ[/caption]
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਮੁੜ ਲੱਗਿਆ ਤਾਲਾ
ਲੋਕੋ ਪਾਇਲਟ ਨੇ ਅੱਗ ਲੱਗਣ ਤੋਂ ਪਹਿਲਾਂ ਐਮਰਜੈਂਸੀ ਬਰੇਕ ਲਗਾ ਕੇ ਜੰਗਲ ਦੇ ਮੱਧ 'ਚ ਟ੍ਰੇਨ ਨੂੰ ਰੋਕ ਲਿਆ ਹੈ। ਤੁਰੰਤ ਕੋਚ ਸੀ-5 ਨੂੰ ਖਾਲੀ ਕਰਵਾਇਆ ਗਿਆ। ਇਸ ਨਾਲ ਕੋਚ ਨੂੰ ਰੇਲ ਤੋਂ ਅਲੱਗ ਕਰ ਦਿੱਤਾ ਗਿਆ ਅਤੇ ਦੂਜੇ ਕੋਚਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਤੋਂ ਬਾਅਦ ਕਿਸੇ ਤਰ੍ਹਾਂ ਰਾਜਾਜੀ ਟਾਈਗਰ ਰਿਜ਼ਰਵ ਅਤੇ ਰੇਲਵੇ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।
[caption id="attachment_481399" align="aligncenter" width="1280"]
ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸਟਰੇਨ ਨੂੰ ਲੱਗੀ ਭਿਆਨਕ ਅੱਗ[/caption]
ਇਸ ਕੋਚ ਸੀ -5 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਕੋਚ ਦੇ ਸਾਰੇ ਯਾਤਰੀਆਂ ਨੂੰ ਦੂਜੇ ਕੋਚਾਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟ੍ਰੇਨ ਦੇਹਰਾਦੂਨ ਲਈ ਰਵਾਨਾ ਹੋਈ ਹੈ। ਇਸ ਘਟਨਾ ਦੇ ਮੱਦੇਨਜ਼ਰ ਦੇਹਰਾਦੂਨ ਰੇਲਵੇ ਸਟੇਸ਼ਨ ਦੇ ਬਾਹਰ ਐਂਬੂਲੈਂਸ ਭੇਜ ਦਿੱਤੀ ਗਈ ਹੈ। ਸਿਹਤ ਕਰਮਚਾਰੀ ਅਤੇ ਪੁਲਿਸ ਵੀ ਸਟੇਸ਼ਨ 'ਤੇ ਤਾਇਨਾਤ ਹਨ।
[caption id="attachment_481396" align="aligncenter" width="700"]
ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸਟਰੇਨ ਨੂੰ ਲੱਗੀ ਭਿਆਨਕ ਅੱਗ[/caption]
ਜਾਣਕਰੀ ਅਨੁਸਾਰ ਇਸ ਕੋਚ ਵਿਚ 35 ਲੋਕ ਸਵਾਰ ਸਨ। ਇਹ ਘਟਨਾ ਅੱਜ ਸ਼ਨੀਵਾਰ ਦੁਪਹਿਰ 12:20 ਵਜੇ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ
[caption id="attachment_481393" align="aligncenter" width="300"]
ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈਸਟਰੇਨ ਨੂੰ ਲੱਗੀ ਭਿਆਨਕ ਅੱਗ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ
ਰਾਜਾਜੀ ਟਾਈਗਰ ਰਿਜ਼ਰਵ ਖੇਤਰ ਹੋਣ ਕਰਕੇ, ਕਾਂਸਰੋ ਵਿੱਚ ਮੋਬਾਈਲ ਨੈਟਵਰਕ ਸੇਵਾ ਉਪਲਬਧ ਨਹੀਂ ਹੈ। ਅੱਗ ਇੰਨੀ ਭਿਆਨਕ ਸੀ ਕਿ ਵੇਖਦਿਆਂ ਹੀ ਵੇਖਦਿਆਂ ਪੂਰਾ ਕੋਚ ਅੱਗ ਦੀਆਂ ਲਪਟਾਂ ਦੀ ਚਪੇਟ 'ਚ ਆ ਗਿਆ।
-PTCNews