Mon, Apr 29, 2024
Whatsapp

ਲਖਨਊ: ਹੋਟਲ 'ਚ ਲੱਗੀ ਭਿਆਨਕ ਅੱਗ, ਕਈ ਲੋਕ ਹੋਏ ਬੇਹੋਸ਼, 18 ਲੋਕਾਂ ਨੂੰ ਖਿੜਕੀਆਂ ਤੋੜ ਕੱਢਿਆ

Written by  Riya Bawa -- September 05th 2022 10:02 AM -- Updated: September 05th 2022 10:10 AM
ਲਖਨਊ: ਹੋਟਲ 'ਚ ਲੱਗੀ ਭਿਆਨਕ ਅੱਗ, ਕਈ ਲੋਕ ਹੋਏ ਬੇਹੋਸ਼, 18 ਲੋਕਾਂ ਨੂੰ ਖਿੜਕੀਆਂ ਤੋੜ ਕੱਢਿਆ

ਲਖਨਊ: ਹੋਟਲ 'ਚ ਲੱਗੀ ਭਿਆਨਕ ਅੱਗ, ਕਈ ਲੋਕ ਹੋਏ ਬੇਹੋਸ਼, 18 ਲੋਕਾਂ ਨੂੰ ਖਿੜਕੀਆਂ ਤੋੜ ਕੱਢਿਆ

Lucknow Hotel Massive Fire Broke: ਯੂਪੀ ਦੀ ਰਾਜਧਾਨੀ ਲਖਨਊ ਦੇ ਲੇਵਾਨਾ ਹੋਟਲ ਵਿੱਚ ਸੋਮਵਾਰ ਨੂੰ ਅੱਗ ਲੱਗ ਗਈ। ਇੱਥੇ ਕਈ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਖਿੜਕੀ ਤੋੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। 15 ਦੇ ਅੰਦਰ ਫਸੇ ਹੋਣ ਦੀ ਖ਼ਬਰ ਹੈ। fire ਧੂੰਏਂ ਦੇ ਭਰਨ ਕਾਰਨ ਕਈ ਲੋਕ ਬੇਹੋਸ਼ ਹੋ ਗਏ ਹਨ। ਕੁਝ ਲੋਕਾਂ ਦੇ ਝੁਲਸਣ ਦੀ ਵੀ ਸੂਚਨਾ ਮਿਲੀ ਹੈ। 2 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 15 ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਮੌਕੇ 'ਤੇ ਐਂਬੂਲੈਂਸ ਵੀ ਮੌਜੂਦ ਹਨ। ਇਹ ਵੀ ਪੜ੍ਹੋ: ਹਿਮਾਚਲ ਦੇ 4 ਜ਼ਿਲ੍ਹਿਆਂ 'ਚ ਹੜ੍ਹ ਦਾ ਅਲਰਟ, ਲੋਕਾਂ ਨੂੰ ਨਦੀਆਂ-ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ ਸਵੇਰੇ 7.30 ਵਜੇ ਦੇ ਕਰੀਬ ਲੇਵਾਨਾ ਹੋਟਲ ਦੇ ਕਮਰਿਆਂ ਵਿੱਚ ਧੂੰਆਂ ਭਰਨਾ ਸ਼ੁਰੂ ਹੋ ਗਿਆ। ਇਸ ਦਾ ਪਤਾ ਹੋਟਲ ਸਟਾਫ ਨੂੰ 8 ਵਜੇ ਲੱਗਾ। ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ ਸਟਾਫ਼ ਇਕੱਠੇ ਹੋ ਕੇ ਬਚਾਅ 'ਚ ਜੁਟ ਗਿਆ। ਹੋਟਲ ਦੇ ਆਸਪਾਸ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਲੋਕ ਖੁਦ ਖਿੜਕੀਆਂ ਤੋੜ ਕੇ ਬਾਹਰ ਨਿਕਲ ਆਏ। ਕਈ ਲੋਕ ਹੱਥਾਂ ਵਿੱਚ ਸਮਾਨ ਲੈ ਕੇ ਬਾਹਰ ਨਿਕਲਦੇ ਦੇਖੇ ਗਏ। ਦੱਸਿਆ ਜਾਂਦਾ ਹੈ ਕਿ ਲੇਵਾਨਾ ਹੋਟਲ ਲਖਨਊ ਦੇ ਸਭ ਤੋਂ ਪੌਸ਼ ਇਲਾਕੇ ਹਜ਼ਰਤਗੰਜ 'ਚ ਸਥਿਤ ਹੈ। ਇਹ ਲਖਨਊ ਰੇਲਵੇ ਸਟੇਸ਼ਨ ਤੋਂ ਸਿਰਫ਼ 10 ਮਿੰਟ ਦੀ ਦੂਰੀ 'ਤੇ ਹੈ। ਹੋਟਲ ਦੇ ਨੇੜੇ ਹਜ਼ਰਤਗੰਜ ਮੈਟਰੋ ਸਟੇਸ਼ਨ ਵੀ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਹੋਟਲ 'ਚ ਲੱਗੀ ਅੱਗ ਬਹੁਤ ਗੰਭੀਰ ਹੈ। ਹੋਟਲ ਦੇ ਅੰਦਰ ਬਹੁਤ ਸਾਰੇ ਲੋਕ ਹਨ, ਐਮਰਜੈਂਸੀ ਐਗਜ਼ਿਟ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹਜ਼ਰਤਗਜ ਦੇ ਹੋਟਲ ਲੇਵਾਨਾ ਵਿੱਚ ਲੱਗੀ ਅੱਗ ਬਾਰੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। -PTC News


Top News view more...

Latest News view more...