Mon, Apr 29, 2024
Whatsapp

ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ, ਜਿੱਥੇ ਲੱਗ ਸਕਦਾ ਹੈ 'ਟੂਰਿਸਟ ਟੈਕਸ'

Written by  Joshi -- February 13th 2018 03:25 PM -- Updated: February 13th 2018 03:33 PM
ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ, ਜਿੱਥੇ ਲੱਗ ਸਕਦਾ ਹੈ 'ਟੂਰਿਸਟ ਟੈਕਸ'

ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ, ਜਿੱਥੇ ਲੱਗ ਸਕਦਾ ਹੈ 'ਟੂਰਿਸਟ ਟੈਕਸ'

First UK city to introduce a 'tourist tax' has been revealed: ਯੂ.ਕੇ ਦੇ ਸ਼ਹਿਰ ਆਕਸਫੋਰਡ ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਨੂੰ "ਟੂਰਿਸਟ ਟੈਕਸ" ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਕਿਉਂ ਉਥੋਂ ਦੇ ਸਿਆਸਤਦਾਨਾਂ ਦਾ ਦਾਅਵਾ ਹੈ ਕਿ ਉਕਤ ਟੈਕਸ ਲੱਗਣ ਨਾਲ ਸ਼ਹਿਰ ਦੀ ਦੇਖ ਰੇਖ ਲਈ 5 ਮਿਲੀਅਨ ਤੱਕ ਫੰਡ  ਵੱਧ ਸਕਦੇ ਹਨ।ਦੱਸ ਦੇਈਏ ਕਿ ਆਕਸਫੋਰਡ ਸ਼ਹਿ, ਯੂ.ਕੇ ਦਾ ਅਜਿਹਾ ਪਹਿਲਾ ਸ਼ਹਿਰ ਹੋ ਸਕਦਾ ਹੈ ਜੋ ਸੈਲਾਨੀਆਂ ਤੇ £1 ਪ੍ਰਤੀ ਰਾਤ ਟੈਕਸ ਲਗਾ ਸਕਦਾ ਹੈ। ਆਕਸਫੋਰਡ ਸਿਟੀ ਕੌਂਸਲ ਦੇ ਲਿਬ ਡੇਜ਼ ਦੇ ਡਿਪਟੀ ਨੇਤਾ 'ਲੀਜ਼ ਵੇਡ' ਨੇ ਕਿਹਾ ਕਿ ਵਸਨੀਕਾਂ ਨੂੰ ਸੈਲਾਨੀਆਂ ਦੀ ਭੀੜ ਨਾਲ ਸਥਾਨਕ ਲੋਕਾਂ ਨੂੰ ਮੁਸ਼ਕਿਲ ਪੇਸ਼ ਵੀ ਆਉਂਦੀ ਹੈ ਅਤੇ ਸੜਕਾਂ 'ਤੇ ਵੀ ਭੀੜ ਭੜੱਕਾ ਵੱਧ ਹੋ ਜਾਂਦਾ ਹੈ। First UK city to introduce a 'tourist tax' has been revealedFirst UK city to introduce a 'tourist tax' has been revealed: ਪਿਛਲੇ ਸਾਲ ਆਕਸਫੋਰਡ ਸਿਟੀ ਕੌਂਸਲ ਨੇ 'ਟੂਰਿਜ਼ਮ ਟੈਕਸ' ਲਈ ਪਾਰਟੀ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਮਰਥਨ ਦਿੱਤਾ ਸੀ। ਇਸ ਟੈਕਸ ਨੂੰ ਅਗਲੇ ਸਾਲ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਉਸ ਤੋਂ ਪਹਿਲਾਂ ਇਸ ਸਾਲ, ਇਸ ਬਾਰੇ 'ਚ ਹੋਰ ਵਿਚਾਰ ਚਰਚਾ ਕੀਤੀ ਜਾਵੇਗੀ। ਸਿਟੀ ਕੌਂਸਲ ਨੇ ਅੰਦਾਜ਼ਾ ਲਗਾਇਆ ਕਿ ਹਰ ਸਾਲ 7 ਮਿਲੀਅਨ ਸੈਲਾਨੀ ਆਕਸਫੋਰਡ ਸ਼ਹਿਰ ਦਾ ਦੌਰਾ ਕਰਦੇ ਹਨ ਜਿਸ ਕਰਕੇ ਹਰ ਸਾਲ ਸ਼ਹਿਰ ਦੀ ਆਰਥਿਕ ਕਮਾਈ £780 ਮਿਲੀਅਨ ਹੁੰਦੀ ਹੈ। —PTC News


Top News view more...

Latest News view more...