Mon, Apr 29, 2024
Whatsapp

ਮਾਨਸਾ-ਸਿਰਸਾ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, 5 ਡੇਰਾ ਪ੍ਰੇਮੀਆਂ ਦੀ ਮੌਤ

Written by  PTC NEWS -- March 08th 2020 02:49 PM
ਮਾਨਸਾ-ਸਿਰਸਾ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, 5 ਡੇਰਾ ਪ੍ਰੇਮੀਆਂ ਦੀ ਮੌਤ

ਮਾਨਸਾ-ਸਿਰਸਾ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, 5 ਡੇਰਾ ਪ੍ਰੇਮੀਆਂ ਦੀ ਮੌਤ

ਸਿਰਸਾ: ਹਰਿਆਣਾ ਦੇ ਸਿਰਸਾ 'ਚ ਅੱਜ ਸਵੇਰਸਾਰ ਇਕ ਗੈਂਸ ਟੈਂਕਰ ਅਤੇ ਗੱਡੀ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਸਿਰਸਾ ਦੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। five people died in road-accident mansa-sirsa highway ਇਹ ਹਾਸਦਾ ਉਸ ਸਮੇਂ ਵਾਪਰਿਆਂ ਜਦੋਂ ਸਿਰਸਾ 'ਚ ਡੇਰਾ ਸੱਚਾ ਸੌਦਾ ਦੇ 'ਸਤਸੰਗ' 'ਚ ਸ਼ਾਮਲ ਹੋਣ ਲਈ ਪੰਜਾਬ ਦੇ ਬੁਢਲਾਡਾ ਦੇ ਰਹਿਣ ਵਾਲੇ ਇਹ ਲੋਕ ਟਵੇਰਾ ਗੱਡੀ ਰਾਹੀਂ ਜਾ ਰਹੇ ਸੀ ਪਰ ਜਦੋਂ ਇਹ ਗੱਡੀ ਸਿਰਸਾ ਦੇ ਪਨਿਆਰੀ ਪਿੰਡ ਦੇ ਨੇੜੇ ਪਹੁੰਚੀ ਤਾਂ ਉੱਥੇ ਐੱਚ.ਪੀ. ਗੈਸ ਟੈਂਕਰ ਨਾਲ ਟੱਕਰ ਹੋ ਗਈ। ਦੋਵਾਂ ਵਾਹਨਾਂ ਵਿਚਾਲੇ ਟੱਕਰ ਇੰਨੀ ਭਿਆਨਕ ਰੂਪ 'ਚ ਹੋਈ ਕਿ ਕਾਰ ਦੇ ਪਰਖੱਚੇ ਉੱਡ ਗਏ। five people died in road-accident mansa-sirsa highway ਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। -PTC News


Top News view more...

Latest News view more...