ਯਮੁਨਾ ਨਦੀ 'ਚ ਮੂਰਤੀ ਵਿਸਰਜਨ ਦੌਰਾਨ ਪੰਜ ਨੌਜਵਾਨ ਡੁੱਬੇ
ਜਾਣਕਾਰੀ ਅਨੁਸਾਰ ਸਾਰੇ ਨੌਜਵਾਨ ਜਨਮ ਅਸ਼ਟਮੀ ਦੇ ਮੌਕੇ 'ਤੇ ਸਥਾਪਿਤ ਭਗਵਾਨ ਕ੍ਰਿਸ਼ਨ ਦੀ ਮੂਰਤੀ ਦਾ ਵਿਸਰਜਨ ਕਰਨ ਪਹੁੰਚੇ ਹੋਏ ਸਨ। ਉਹ ਨੋਇਡਾ ਦੇ ਸਲਾਰਪੁਰ ਪਿੰਡ ਦਾ ਰਹਿਣ ਵਾਲਾ ਸੀ। ਦਿੱਲੀ ਪੁਲਿਸ ਮੁਤਾਬਕ ਵਿਸਰਜਨ ਤੋਂ ਬਾਅਦ ਮੂਰਤੀ ਨਦੀ ਦੇ ਵਿਚਕਾਰ ਜਾ ਟਕਰਾਈ। ਫਿਰ ਡੀਐਨਡੀ ਫਲਾਈਓਵਰ ਤੋਂ ਛੇ ਲੜਕੇ ਮੁੜ ਯਮੁਨਾ ਨਦੀ ਵਿੱਚ ਦਾਖਲ ਹੋ ਗਏ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਲੜਕਾ ਹੀ ਵਾਪਸ ਆ ਸਕਿਆ ਅਤੇ ਪੰਜ ਜਣੇ ਯਮੁਨਾ ਦੇ ਤੇਜ਼ ਵਹਾਅ ਵਿੱਚ ਡੁੱਬ ਗਏ। ਸਾਰੇ ਨੌਜਵਾਨਾਂ ਦੀ ਉਮਰ 25 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਲੱਕੀ, ਵੀਰੂ, ਅੰਕਿਤ, ਲਲਿਤ ਅਤੇ ਸਾਨੂ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।
ਪਿਛਲੇ ਮਹੀਨੇ ਬੁਰਾੜੀ ਇਲਾਕੇ 'ਚ ਸਥਿਤ ਯਮੁਨਾ ਨਦੀ 'ਚ ਨਹਾਉਣ ਗਏ ਚਾਰ ਲੜਕਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਤਿੰਨ ਲਾਸ਼ਾਂ ਨੂੰ ਬਰਾਮਦ ਕੀਤਾ। ਸਾਰੇ ਲੜਕੇ ਯੂਪੀ ਦੇ ਲੋਨੀ ਦੇ ਰਹਿਣ ਵਾਲੇ ਸਨ। ਇਹ ਵੀ ਪੜ੍ਹੋ: ਹਰੀਸ਼ ਚੌਧਰੀ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ ਭੇਜਿਆ ਨੋਟਿਸ, ਪ੍ਰਧਾਨ ਵੜਿੰਗ ਨੂੰ ਦਿੱਤੀ ਸਲਾਹ5 youths died due to drowning in Yamuna river under DND flyover during immersion of Lord Krishna idol
After immersion, the idol got stuck in the middle of the river. Then, 6 boys entered the river, out of which only one managed to come back & 5 boys drowned: Delhi Police (28.08) pic.twitter.com/1fFAAPbaHO — ANI (@ANI) August 28, 2022
-PTC News