Advertisment

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਗੋਲੀਬਾਰੀ 'ਚ ਗੰਭੀਰ ਰੂਪ ਨਾਲ ਜ਼ਖਮੀ

author-image
Jasmeet Singh
Updated On
New Update
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਗੋਲੀਬਾਰੀ 'ਚ ਗੰਭੀਰ ਰੂਪ ਨਾਲ ਜ਼ਖਮੀ
Advertisment
ਬ੍ਰੇਕਿੰਗ ਨਿਊਜ਼, (8 ਜੁਲਾਈ, ਏਜੰਸੀ): ਜਨਤਕ ਪ੍ਰਸਾਰਕ NHK ਦੇ ਅਨੁਸਾਰ, ਦੱਖਣੀ ਜਾਪਾਨ ਵਿੱਚ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦੌਰਾਨ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
Advertisment
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਪਟਵਾਰੀਆਂ ਲਈ ਸਿਖਲਾਈ ਸਮੇਂ ਵਿੱਚ ਕਟੌਤੀ ਦਾ ਐਲਾਨ ਆਬੇ, ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਹਨ, ਉਹ ਨਾਰਾ ਸ਼ਹਿਰ ਵਿੱਚ ਇੱਕ ਭਾਸ਼ਣ ਦੇ ਰਹੇ ਸਨ ਜਦੋਂ ਉਨ੍ਹਾਂ ਨੂੰ ਸਵੇਰੇ 11:30 ਵਜੇ (ਭਾਰਤੀ ਸਮੇਂ ਮੁਤਾਬਕ ਵੀਰਵਾਰ ਰਾਤ 10:30 ਵਜੇ) ਗੋਲੀ ਮਾਰ ਦਿੱਤੀ ਗਈ। publive-image NHK ਨੇ ਸਥਾਨਕ ਫਾਇਰ ਡਿਪਾਰਟਮੈਂਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਆਬੇ "ਕਾਰਡੀਓਪਲਮੋਨਰੀ ਅਟੈਕ" ਦੀ ਸਥਿਤੀ ਵਿੱਚ ਸੀ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਸ਼ੂਟਰ ਨੂੰ ਫੜ ਲਿਆ ਗਿਆ ਹੈ। ਜਾਪਾਨੀ ਸੰਸਦ ਦੇ ਉਪਰਲੇ ਸਦਨ ਲਈ ਐਤਵਾਰ ਨੂੰ ਚੋਣਾਂ ਹੋਣੀਆਂ ਹਨ। 67 ਸਾਲਾਂ ਦੇ ਆਬੇ ਨੇ 2020 ਵਿੱਚ ਅਸਤੀਫਾ ਦੇ ਦਿੱਤਾ ਸੀ, ਉਹ ਗਵਰਨਿੰਗ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਹੋਰ ਮੈਂਬਰਾਂ ਲਈ ਪ੍ਰਚਾਰ ਕਰ ਰਹੇ ਸਨ, ਉਹ ਖੁਦ ਉਮੀਦਵਾਰ ਨਹੀਂ ਹਨ।
Advertisment
publive-image ਇਹ ਵੀ ਪੜ੍ਹੋ: ਮੂਸੇਵਾਲਾ ਦੇ ਮੈਨੇਜਰ ਸ਼ਾਗਨਪ੍ਰੀਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਰਾਸ਼ਟਰੀ ਪ੍ਰਸਾਰਕ NHK ਨੇ ਪੁਲਿਸ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਪੁਸ਼ਟੀ ਕੀਤੀ ਕਿ 40 ਸਾਲ ਦੇ ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਇੱਕ ਬੰਦੂਕ ਜ਼ਬਤ ਕੀਤੀ ਗਈ ਸੀ। ਘਟਨਾ ਸਥਾਨ 'ਤੇ ਮੌਜੂਦ ਇਕ ਮੁਟਿਆਰ ਨੇ NHK ਨੂੰ ਦੱਸਿਆ, ''ਆਬੇ ਭਾਸ਼ਣ ਦੇ ਰਿਹਾ ਸੀ ਅਤੇ ਪਿੱਛੇ ਤੋਂ ਇਕ ਆਦਮੀ ਆਇਆ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਸਮੇਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ ਜਦੋਂ ਆਬੇ ਨੂੰ ਭਾਸ਼ਣ ਦਿੰਦੇ ਹੋਏ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਾਬਕਾ ਜਾਪਾਨੀ ਪ੍ਰਧਾਨ ਮੰਤਰੀ ਦੀ ਛਾਤੀ ਵਿੱਚ ਗੋਲੀ ਲੱਗਣ ਤੋਂ ਬਾਅਦ ਬੇਹੋਸ਼ ਹੋਣ ਦੇ ਕੁਝ ਸਕਿੰਟਾਂ ਬਾਅਦ ਸਥਾਨਕ ਲੋਕ ਮਦਦ ਕਰਨ ਲਈ ਦੌੜ ਰਹੇ ਹਨ। ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ... publive-image -PTC News-
punjabi-news attempted-murder ptc-news shot shinzo-abe former-prime-minister japanese-prime-minister
Advertisment

Stay updated with the latest news headlines.

Follow us:
Advertisment