Gadar 2: 20 ਸਾਲ ਪੁਰਾਣੀ ਯਾਦਾਂ ਹੋਣ ਗਈਆਂ ਤਾਜ਼ਾ, ਗ਼ਦਰ 2 'ਚ ਸੁਣਨਗੇ ਉਹੀ ਪੁਰਾਣੇ ਗੀਤ
Sunny Deol Starrer Gadar 2 Songs: ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਲੋਕਾਂ ਨੂੰ ਅੱਜ ਵੀ ਯਾਦ ਹੈ। ਖਾਸ ਤੋਰ 'ਤੇ ਇਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਭਾਵੇਂ 'ਗ਼ਦਰ' ਫਿਲਮ ਨੂੰ ਪਰਦੇ 'ਤੇ ਆਏ 20 ਸਾਲ ਹੋ ਗਏ ਹਨ ਪਰ ਅੱਜ ਵੀ ਇਸਦੇ ਗੀਤ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ ਸਾਲ 2001 ਵਿੱਚ ਰਿਲੀਜ਼ ਹੋਈ ਸੀ ਜੋ ਇੱਕ ਬਲਾਕਬਸਟਰ ਸਾਬਤ ਹੋਈ। ਫਿਲਮ ਦੀ ਕਹਾਣੀ ਤੋਂ ਲੈ ਕੇ ਇਸ ਦੇ ਗੀਤਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਫਿਲਮ ਦਾ ਸੀਕੁਅਲ ਬਣਾਇਆ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਫਿਲਮ ਦੀ ਕਹਾਣੀ ਉਥੋਂ ਸ਼ੁਰੂ ਹੋਵੇਗੀ, ਜਿੱਥੋਂ ਪਿਛਲੀ ਫਿਲਮ ਦੀ ਕਹਾਣੀ ਖਤਮ ਹੋਈ ਸੀ। ਹੁਣ ਖਬਰਾਂ ਆ ਰਹੀਆਂ ਹਨ ਕਿ ਸੀਕੁਅਲ ਫਿਲਮ 'ਚ ਅਸਲੀ ਫਿਲਮ ਦੇ ਕੁਝ ਗੀਤ ਵੀ ਸ਼ਾਮਲ ਕੀਤੇ ਜਾਣਗੇ।
20 ਸਾਲ ਪਹਿਲਾਂ ਰਿਲੀਜ਼ ਹੋਈ ਇਸ ਫਿਲਮ 'ਚ 'ਉੜ ਜਾ ਕਾਲੇ ਕਾਵਾਂ' ਅਤੇ 'ਮੈਂ ਨਿੱਕਲਾ ਗੱਦੀ ਲੈਕੇ' ਸਮੇਤ ਕਈ ਸ਼ਾਨਦਾਰ ਗੀਤ ਸਨ। ਇਨ੍ਹਾਂ ਗੀਤਾਂ ਨੂੰ ਫਿਲਮ ਦੇ ਸੀਕੁਅਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਜਦੋਂ ਸੰਨੀ ਦਿਓਲ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ, 'ਹਾਂ, ਕਿਉਂ ਨਹੀਂ? 'ਮੈਂ ਨਿੱਕਲਾ ਗੱਦੀ ਲੈਕੇ' ਅਤੇ 'ਉੱਡ ਜਾ ਕਾਲੇ ਕਾਵਾਂ' ਵਰਗੇ ਗੀਤ ਗਦਰ 2 ਦਾ ਹਿੱਸਾ ਹੋ ਸਕਦੇ ਹਨ। ਗ਼ਦਰ ਇੱਕ ਸੰਗੀਤਕ ਫਿਲਮ ਸੀ ਕਿਉਂਕਿ ਮੇਰਾ ਕਿਰਦਾਰ ਤਾਰਾ ਸਿੰਘ ਸੰਗੀਤ ਤੋਂ ਪ੍ਰੇਰਿਤ ਸੀ। ਉਸ ਦੀ ਸੰਗੀਤ ਦੀ ਭਾਵਨਾ ਨਹੀਂ ਬਦਲੇਗੀ।
ਅਨਿਲ ਸ਼ਰਮਾ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਮਿਊਜ਼ਿਕ ਗ਼ਦਰ ਫਿਲਮ ਦੀ ਧੜਕਣ ਸੀ ਅਤੇ ਸਾਡਾ ਵਿਚਾਰ ਇਹ ਯਕੀਨੀ ਬਣਾਉਣਾ ਹੈ ਕਿ ਦਰਸ਼ਕ ਸੀਕਵਲ ਤੋਂ ਨਿਰਾਸ਼ ਹੋ ਕੇ ਘਰ ਨਾ ਜਾਣ। ਉਹ ਇਸ ਕਹਾਣੀ ਨੂੰ ਉਨ੍ਹਾਂ ਹੀ ਪਿਆਰ ਕਰਨਗੇ ਜਿਨ੍ਹਾਂ ਉਨ੍ਹਾਂ ਨੇ ਗ਼ਦਰ ਦੀ ਕਹਾਣੀ ਨੂੰ ਕੀਤਾ ਸੀ। ਅਸੀਂ ਕਦੇ ਵੀ ਅਸਲੀ ਫਿਲਮ ਦੀ ਵਿਰਾਸਤ ਨੂੰ ਵਿਗਾੜਨਾ ਨਹੀਂ ਚਾਹੁੰਦੇ। ਸੰਗੀਤ ਇਸ ਵਾਰ ਵੀ ਤਾਰਾ ਸਿੰਘ ਦੇ ਸਫ਼ਰ ਦਾ ਅਨਿੱਖੜਵਾਂ ਅੰਗ ਹੋਵੇਗਾ।
-ਬੰਬੇ ਟਾਈਮਜ਼ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: Russia-Ukraine War Day 8 Live Updates: ਰੂਸ-ਯੂਕਰੇਨ ਯੁੱਧ ਦੇ 8ਵੇਂ ਦਿਨ ਦੀ ਲਾਈਵ ਜਾਣਕਾਰੀ
-PTC News