16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਗੈਂਗਰੇਪ 

By PTC NEWS - August 22, 2020 5:08 pm

ਇਜ਼ਰਾਇਲ : ਦੁਨੀਆ ਭਰ ਵਿੱਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਹਾਲਤ ਇਹੋ ਜਿਹੇ ਹਨ ਕਿ ਨਿੱਕੀਆਂ -ਨਿੱਕੀਆਂ ਬੱਚੀਆਂ ਤੱਕ ਨੂੰ ਦਰਿੰਦੇ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। 
ਹੁਣ ਇਜ਼ਰਾਇਲ ਤੋਂ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਥੇ 16 ਸਾਲਾ ਕੁੜੀ ਨਾਲ ਹੋਟਲ ਵਿਚ 30 ਲੋਕਾਂ ਨੇ ਲਾਈਨ ਲਗਾ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ। ਇਹੀ ਨਹੀਂ ਹੈਵਾਨਾਂ ਨੇ ਕੁੜੀ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। 

ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਸਮੇਂ ਕੁੜੀ ਨਸ਼ੇ ਵਿਚ ਸੀ। ਬਾਅਦ ਵਿਚ ਉਸ ਨੇ ਪੁਲਿਸ ਨੂੰ ਆਪਣੀ ਆਪਬੀਤੀ ਦੱਸੀ ਹੈ। ਉੱਧਰ ਇਕ ਸ਼ੱਕੀ ਨੇ ਪੁਲਸ ਪੁੱਛਗਿਛ ਵਿਚ ਮੰਨਿਆ ਕਿ ਵੱਡੀ ਗਿਣਤੀ ਵਿਚ ਦੋਸ਼ੀਆਂ ਨੇ ਕੁੜੀ ਦੇ ਕਮਰੇ ਦੇ ਬਾਹਰ ਲਾਈਨ ਲਗਾ ਲਈ ਅਤੇ ਇਕ ਦੇ ਬਾਅਦ ਇਕ ਨੇ ਕਮਰੇ ਵਿਚ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। 

ਪੁਲਿਸ ਮੁਤਾਬਕ ਕੁੜੀ ਹੋਟਲ ਵਿਚ ਗੈਸ‍ਟ ਨਹੀਂ ਸੀ, ਸਗੋਂ ਉਹ ਆਪਣੇ ਦੋਸ‍ਤਾਂ ਨਾਲ ਸ਼ਰਾਬ ਪੀਣ ਦੇ ਬਾਅਦ ਬਾਥਰੂਮ ਗਈ ਸੀ। ਇਸ ਦੇ ਬਾਅਦ ਕੁੜੀ ਨੂੰ ਕੁੱਝ ਲੋਕ ਹੋਟਲ ਦੇ ਕਮਰੇ ਵਿਚ ਲੈ ਗਏ ਅਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਹੁਣ ਤੱਕ ਸਿਰਫ਼ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 

ਇਜ਼ਰਾਇਲ 'ਚ 16 ਸਾਲ ਦੀ ਕੁੜੀ ਨਾਲ 30 ਲੋਕਾਂ ਵੱਲੋਂ ਜਬਰ-ਜ਼ਿਨਾਹ ਕਰਨ ਦੀ ਘਟਨਾ ਤੋਂ ਬਾਅਦ ਪੂਰਾ ਇਜ਼ਰਾਇਲ ਸਦਮੇ ਵਿਚ ਹੈ। ਉਥੇ  ਕਈ ਸ਼ਹਿਰਾਂ ਦੇ ਲੋਕ ਦੋਸ਼ੀਆਂ ਖ਼ਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਆਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਹਨ।

adv-img
adv-img