Sat, Sep 5, 2026
Whatsapp

ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ

Reported by:  PTC News Desk  Edited by:  Shanker Badra -- August 02nd 2021 08:54 AM
ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ

ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ

ਅਜਨਾਲਾ : ਅਜਨਾਲਾ ਦੇ ਕਸਬਾ ਚਮਿਆਰੀ ਤੋਂ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ (gangster preet sekhon) ਤੇ ਉਸ ਦੇ ਸਾਥੀਆਂ ਨੂੰ ਅੱਜ ਅਜਨਾਲਾ ਦੀ ਅਦਾਲਤ (Ajnala Court) ‘ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅੱਜ ਦੁਬਾਰਾ ਅਦਾਲਤ 'ਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਮੰਗਿਆ ਜਾਵੇਗਾ। [caption id="attachment_519667" align="aligncenter" width="300"] ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ[/caption] ਪੜ੍ਹੋ ਹੋਰ ਖ਼ਬਰਾਂ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ , ਇੰਝ ਚੈੱਕ ਕਰੋ 12ਵੀਂ ਜਮਾਤ ਦੇ ਨਤੀਜੇ ਦਰਅਸਲ 'ਚ ਪਿਛਲੇ ਦਿਨੀ ਅਜਨਾਲਾ (Ajnala) ਦੇ ਪਿੰਡ ਚਮਿਆਰੀ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਨੂੰ ਸੀਲ ਕਰਕੇ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਔਰਗਨਾਈਜੇਸ਼ਨ ਕੰਟਰੋਲ ਕ੍ਰਾਈਮ ਯੂਨਿਟ (ਓਕੁ) ਅਤੇ ਦਿਹਾਤੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। [caption id="attachment_519668" align="aligncenter" width="169"] ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ[/caption] 5 ਦਿਨਾਂ ਦਾ ਪੁਲਿਸ ਰਿਮਾਂਡ ਪੁਰਾ ਹੋਣ ਤੋਂ ਬਾਅਦ ਅੱਜ ਦੁਬਾਰਾ ਅਜਨਾਲ਼ਾ ਦੀ ਮਾਣਯੋਗ ਅਦਾਲਤ ਵਿਚ ਗੈਂਗਸਟਰ ਪ੍ਰੀਤ ਸੇਖੋਂ, ਉਨ੍ਹਾਂ ਦੇ ਸਾਥੀਆਂ ਨਿੱਕਾ ਖਡੂਰੀਆ ਅਤੇ ਗੁਰਲਾਲ ਸਿੰਘ ਨੂੰ ਪੇਸ਼ੀ ਲਈ ਲਿਆਂਦਾ ਜਾਵੇਗਾ। ਜਿਸ ਦੌਰਾਨ ਇਹਨਾਂ ਦਾ ਹੋਰ ਰਿਮਾਂਡ ਲਿਆ ਜਾਵੇਗਾ। [caption id="attachment_519669" align="aligncenter" width="225"] ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ[/caption] ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 5 ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਕਈ ਖੁਲਾਸੇ ਵੀ ਹੋਏ ਹਨ। ਪ੍ਰੀਤ ਸੇਖੋਂ ਨੇ ਬਹੁਤ ਸਾਰੇ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗੀ ਹੈ ਅਤੇ ਇਹ ਪੈਸੇ ਇਹ ਕੈਨੇਡਾ ਭੇਜਦਾ ਸੀ। ਹੋਰ ਵੀ ਕਈ ਖੁਲਾਸੇ ਹੋਏ ਹਨ , ਜਿਸ ਸਬੰਧੀ ਜਲਦ ਪੁਲਿਸ ਇਸ ਬਾਰੇ ਜਾਣਕਾਰੀ ਦੇਵੇਗੀ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK