Sun, Apr 28, 2024
Whatsapp

ਨਾਮੀ ਗੈਂਗਸਟਰ ਨੇ ਕੀਤਾ ਆਤਮ ਸਮਰਪਣ

Written by  Joshi -- January 30th 2018 03:31 PM -- Updated: January 30th 2018 03:34 PM
ਨਾਮੀ ਗੈਂਗਸਟਰ ਨੇ ਕੀਤਾ ਆਤਮ ਸਮਰਪਣ

ਨਾਮੀ ਗੈਂਗਸਟਰ ਨੇ ਕੀਤਾ ਆਤਮ ਸਮਰਪਣ

Gangster ravi deol surrenders in sangrur court today: ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਦੇ ਐਨਕਾਉਂਟਰ ਤੋਂ ਬਾਅਦ ਅੱਜ ਇੱਕ ਨਾਮੀ ਗੈਂਗਸਟਰ ਰਵੀ ਦਿਓਲ ਵੱਲੋਂ ਸੰਗਰੂਰ ਅਦਾਲਤ 'ਚ ਸਿਰੰਡਰ ਕੀਤੇ ਜਾਣ ਦੀ ਖਬਰ ਹੈ। ਦੱਸ ਦੇਈਏ ਕਿ ਗੈਂਗਸਟਰ ਰਵੀ ਦਿਓਲ ਦੇ ਵਿਰੁੱਧ ਸੰਗਰੂਰ 'ਚ ਕਈ ਅਪਰਾਧਕ ਮਾਮਲਿਆਂ ਤੋਂ ਇਲਾਵਾ ਨਸ਼ਾ ਤਸਕਰੀ ਦੇ ਵੀ ਦੋਸ਼ ਹਨ, ਜਿੰਨ੍ਹਾਂ ਦੇ ਚੱਲਦਿਆਂ ਪੁਲਿਸ ਵੱਲੋਂ ਉਸਦੀ ਭਾਲ ਸੀ। Gangster ravi deol surrenders in sangrur court todayਪੁਲਸ ਦੀ ਲੰਮੇ ਸਮੇਂ ਤੋਂ ਰਵੀ ਦਿਓਲ ਦੀ ਭਾਲ ਉਦੋਂ ਖਤਮ ਹੋਈ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਖੁਦ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। Gangster ravi deol surrenders in sangrur court today: ਰਵੀ ਪਟਿਆਲਾ ਅਤੇ ਫਤਿਹਗੜ੍ਹ ਤੋਂ ਭਗੌੜਾ ਸੀ ਅਤੇ ਉਸਦੇ ਖਿਲਾਫ 2005 ਤੋਂ 8 ਮਾਮਲੇ ਦਰਜ ਸਨ। ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਐਨਕਾਊਂਟਰ ਤੋਂ ਪੰਜਾਬ ਪੁਲਿਸ ਹੋਰ ਸਤਰਕ ਹੋ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਗੁੰਡਾਗਰਦੀ ਦੇ ਰਾਹ ਪਏ ਨੌਜਵਾਨਾਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਗਈ ਹੈ। —PTC News


Top News view more...

Latest News view more...