Sat, Oct 3, 2026
Whatsapp

ਗਲੋਬਲ ਕਬੱਡੀ ਲੀਗ: ਅੱਜ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Reported by:  PTC News Desk  Edited by:  Joshi -- October 25th 2018 03:07 PM
ਗਲੋਬਲ ਕਬੱਡੀ ਲੀਗ: ਅੱਜ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਗਲੋਬਲ ਕਬੱਡੀ ਲੀਗ: ਅੱਜ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਗਲੋਬਲ ਕਬੱਡੀ ਲੀਗ: ਅੱਜ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ,ਲੁਧਿਆਣਾ: ਗਲੋਬਲ ਕਬੱਡੀ ਲੀਗ ਆਪਣੇ ਦੂਸਰੇ ਪੜਾਅ ਵਿੱਚ ਪਹੁੰਚ ਗਈ ਹੈ, ਜਿਸ ਦੌਰਾਨ ਜਲੰਧਰ ਤੋਂ ਬਾਅਦ ਹੁਣ ਇਸ ਲੀਗ ਦੇ ਮੈਚ ਲੁਧਿਆਣਾ ਵਿੱਚ ਖੇਡੇ ਜਾ ਰਹੇ ਹਨ। ਬੀਤੇ ਦਿਨ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਇਹਨਾਂ ਮੁਕਾਬਲਿਆਂ ਦਾ ਆਗਾਜ਼ ਕੀਤਾ ਗਿਆ। ਹੋਰ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸੇ ‘ਚ ਲੋਕਾਂ ਨੇ ਲਗਾਏ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ, ਕਿਹਾ ਲਾਸ਼ਾਂ ਨਾਲ ਹੋ ਰਿਹਾ ਹੈ ਇਹ ਸਭ!! ਜਿਸ ਦੌਰਾਨ ਕੱਲ੍ਹ ਇਸ ਮੈਦਾਨ ਵਿੱਚ 4ਟੀਮਾਂ ਆਪਸ ਵਿੱਚ ਭਿੜੀਆਂ। ਉਸੇ ਤਰਾਂ ਅੱਜ ਵੀ ਲੁਧਿਆਣਾ ਦੇ ਇਸ ਖੇਡ ਮੈਦਾਨ ਵਿੱਚ 4 ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਜਿਸ ਦੌਰਾਨ ਅੱਜ ਦਾ ਪਹਿਲਾ ਮੁਕਾਬਲਾ ਦਿੱਲੀ ਟਾਈਗਰਜ਼ ਅਤੇ ਬਲੈਕ ਪੈਨਥਰਜ਼ ਦੇ ਵਿਚਾਲੇ ਖੇਡਿਆ ਜਾਵੇਗਾ, ਨਾਲ ਹੀ ਸਿੰਘ ਵਾਰੀਅਜ ਪੰਜਾਬ ਅਤੇ ਕੈਲੇਫੋਰਨੀਆ ਈਗਲਜ਼ ਦੀਆਂ ਟੀਮਾਂ ਵਿਚਾਲੇ ਇੱਕ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਜਿਸ ਦਾ ਸਿੱਧਾ ਪ੍ਰਸਾਰਣ ਸ਼ਾਮੀ 5 ਵਜੇ ਤੋਂ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK