Gold Price Today: ਸੋਨੇ ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ ਉਤਰਾਵ ਚੜਾਵ ਲਗਾਤਾਰ ਜਾਰੀ ਹੈ। ਹੁਣ ਵਿਆਹ ਦੇ ਸੀਜ਼ਨ ਵਿੱਚ ਸੋਨੇ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ। ਤਿਉਹਾਰਾਂ ਦੇ ਸੀਜ਼ਮ ਵਿੱਚ ਸੋਨਾ ਮਹਿੰਗਾ ਹੋਇਆ ਸੀ ਪਰ ਹੁਣ ਫਿਰ ਤੋਂ ਕੀਮਤਾਂ ਮੁੜ ਹੇਠਾਂ ਆ ਰਹੀਆਂ ਹਨ।
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨਾ 0.07 ਫੀਸਦੀ ਡਿੱਗ ਕੇ 47958 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਸਿਲਵਰ ਫਿਊਚਰ 0.15 ਫੀਸਦੀ ਭਾਵ 97 ਰੁਪਏ ਦੇ ਵਾਧੇ ਨਾਲ 64668 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ।
ਸੋਨੇ ਦੀ ਕੀਮਤ 'ਚ 0.2 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1,809.40 ਡਾਲਰ ਪ੍ਰਤੀ ਔਂਸ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ 0.4 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 24.25 ਡਾਲਰ ਪ੍ਰਤੀ ਔਂਸ ਹੋ ਗਈ ਹੈ। ਇਸ ਤੋਂ ਇਲਾਵਾ ਪਲੈਟੀਨਮ 0.4 ਫੀਸਦੀ ਚੜ੍ਹ ਕੇ 1015.15 ਡਾਲਰ ਪ੍ਰਤੀ ਔਂਸ 'ਤੇ ਰਿਹਾ।
-PTC News