Fri, Apr 19, 2024
Whatsapp

ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Written by  Shanker Badra -- July 25th 2021 12:20 PM
ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ : ਦਿੱਲੀ ਬਾਰਡਰ 'ਤੇ (Delhi Border) ਕਿਸਾਨ ਮੋਰਚੇ (Kisan Morcha) 'ਚ ਲੰਗਰ ਅਤੇ ਹੋਰ ਸੇਵਾਵਾਂ ਨਿਭਾਉਣ ਵਾਲੇ ਗੋਲਡਨ ਹੱਟ ਢਾਬਾ (Golden Hut Hotel) ਦੇ ਮਾਲਕ ਰਾਮ ਸਿੰਘ ਰਾਣਾ ਅੱਜ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਰਾਮ ਸਿੰਘ ਰਾਣਾ ਨੇ ਆਪਣੀ ਮਾਤਾ, ਧਰਮ ਪਤਨੀ ਅਤੇ ਬੱਚਿਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕਿਸਾਨ ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। [caption id="attachment_517633" align="aligncenter" width="300"] ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ[/caption] ਪੜ੍ਹੋ ਹੋਰ ਖ਼ਬਰਾਂ : ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ , ਨਿਊ ਅੰਮ੍ਰਿਤਸਰ ਗੋਲਡਨ ਗੇਟ 'ਤੇ ਕਿਸਾਨਾਂ ਨੇ ਕੀਤਾ ਸਨਮਾਨਿਤ ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਰਾਮ ਸਿੰਘ ਰਾਣਾ ਸਮੇਤ ਪੂਰੇ ਪਰਿਵਾਰ ਦਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰਨਾਂ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਹੈ। ਰਾਮ ਸਿੰਘ ਰਾਣਾ ਨੇ ਕਿਹਾ ਕਿ ਕਿਸ਼ਾਨ ਸੰਘਰਸ਼ ਦੌਰਾਨ ਪਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਕਿਸਾਨਾਂ ਦੇ ਲਈ ਲੰਗਰ ਅਤੇ ਹੋਰ ਸੇਵਾਵਾਂ ਨਿਭਾਉਣ ਦਾ ਬਲ ਬਖਸ਼ਿਆ ਹੈ। [caption id="attachment_517631" align="aligncenter" width="300"] ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ[/caption] ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਮਹੀਨੇ ਤੋਂ ਉਹ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਆਪਣਾ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਸਾਧਵੀ ਦੇਵਾ ਠਾਕੁਰ ਵੱਲੋਂ ਉਨ੍ਹਾਂ ਉੱਤੇ ਆਰੋਪ ਲਗਾਏ ਜਾ ਰਹੇ ਹਾਂ ,ਉਨ੍ਹਾਂ ਸਾਰੇ ਆਰੋਪਾਂ ਨੂੰ ਰਾਮ ਸਿੰਘ ਰਾਣਾ ਨੇ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਮੇਰਾ ਨਾਮ ਰਾਮ ਵੁਲਕਰ ਸਿੰਘ ਹੈ ਅਤੇ ਲੋਕ ਮੈਨੂੰ ਰਾਮ ਸਿੰਘ ਰਾਣਾ ਦੇ ਨਾਮ ਤੋਂ ਹੀ ਜਾਣਦੇ ਹਨ। [caption id="attachment_517632" align="aligncenter" width="300"] ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ[/caption] ਪੜ੍ਹੋ ਹੋਰ ਖ਼ਬਰਾਂ : ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਬਣੀ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ ਉਨ੍ਹਾਂ ਨੇ ਕਿਹਾ ਕਿ ਕਈ ਸਿਆਸੀ ਲੀਡਰ ਚਾਹੇ ਉਨ੍ਹਾਂ ਨੂੰ ਉਨ੍ਹਾਂ ਦੇ ਢਾਬੇ 'ਤੇ ਮਿਲ ਕੇ ਜ਼ਰੂਰ ਗਏ ਹਨ ਪਰ ਰਾਜਨੀਤੀ ਨਾਲ ਰਾਮ ਸਿੰਘ ਰਾਣਾ ਦਾ ਕੋਈ ਵੀ ਲੈਣਾ ਦੇਣਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ 'ਚ ਸਾਥ ਦੇਣ ਲਈ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਥ ਉਹਨਾਂ ਦੇ ਪਰਿਵਾਰ ਦਾ ਮਿਲ ਰਿਹਾ ਹੈ। ਰਾਮ ਸਿੰਘ ਰਾਣਾ ਨੇ ਕਿਹਾ ਜਦੋਂ ਵੀ ਮੇਰਾ ਹੌਸਲਾ ਡੋਲਦਾ ਹੈ ਤੇ ਮੇਰੀ ਮਾਤਾ ਜੀ ਮੈਨੂੰ ਹੌਸਲਾ ਦਿੰਦੇ ਹਨ ਅਤੇ ਮੈਂ ਇਸੇ ਹੌਸਲੇ ਦੇ ਨਾਲ ਕਿਸਾਨਾਂ ਦਾ ਸਾਥ ਦਿੰਦਾ ਰਹਾਂਗਾ। -PTCNews


Top News view more...

Latest News view more...