ਸ੍ਰੀ ਦਰਬਾਰ ਸਾਹਿਬ ਵਿੱਚ TikTok 'ਤੇ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ ,ਦੇਖੋ ਵੀਡੀਓ
ਸ੍ਰੀ ਦਰਬਾਰ ਸਾਹਿਬ ਵਿੱਚ TikTok 'ਤੇ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ ,ਦੇਖੋ ਵੀਡੀਓ:ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਟਿਕ-ਟੋਕ 'ਤੇ ਵੀਡੀਓ ਬਣਾਉਣ ਵਾਲਿਆਂ ਲੜਕੀਆਂ ਨੇ ਹੁਣ ਮੁਆਫੀ ਮੰਗ ਲਈ ਹੈ।ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀਆਂ ਸਨ।ਉਨ੍ਹਾਂ ਨੇ ਜੋ ਸ੍ਰੀ ਦਰਬਾਰ ਸਾਹਿਬ 'ਤੇ ਵੀਡੀਓ ਬਣਾਈ ਸੀ ,ਉਹ ਡਿਲੀਟ ਕਰ ਦਿੱਤੀ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗ਼ਲਤੀ ਮੰਨਦੇ ਹੋਏ ਮੁਆਫ਼ੀ ਮੰਗੀ ਹੈ।
[caption id="attachment_278750" align="aligncenter" width="300"]
ਸ੍ਰੀ ਦਰਬਾਰ ਸਾਹਿਬ ਵਿੱਚ TikTok 'ਤੇ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ ,ਦੇਖੋ ਵੀਡੀਓ[/caption]
ਦਰਅਸਲ 'ਚ ਬੀਤੇ ਦਿਨੀ 3 ਲੜਕੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਟਿਕ-ਟੋਕ 'ਤੇ ਵੀਡੀਓ ਬਣਾ ਕੇ ਸੋਸ਼ਲ ਮੀਡਿਆ 'ਤੇ ਅਪਲੋਡ ਕੀਤੀ ਗਈ ਹੈ।ਇਸ ਵੀਡੀਓ ਵਿਚ ਤਿੰਨ ਲੜਕੀਆਂ ਪੰਜਾਬੀ ਗੀਤ 'ਜਦੋਂ ਨਿਕਲੀ ਪਟੌਲਾ ਬਣ ਕੇ ਮਿੱਤਰਾਂ ਦੀ ਜਾਣ ਤੇ ਬਣੇ' 'ਤੇ ਪ੍ਰਕਰਮਾ ਵਿਚ ਹੀ ਕੈਟਵਾਕ ਕਰਦੀਆਂ ਨਜ਼ਰ ਆਉਂਦੀਆਂ ਹਨ।
[caption id="attachment_278753" align="aligncenter" width="196"]
ਸ੍ਰੀ ਦਰਬਾਰ ਸਾਹਿਬ ਵਿੱਚ TikTok 'ਤੇ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ ,ਦੇਖੋ ਵੀਡੀਓ[/caption]
ਉਹ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਗਈ ਸੀ ,ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੀਡੀਓ ਨੂੰ ਮੰਦਭਾਗਾ ਦੱਸਿਆ ਸੀ।
[caption id="attachment_278752" align="aligncenter" width="265"]
ਸ੍ਰੀ ਦਰਬਾਰ ਸਾਹਿਬ ਵਿੱਚ TikTok 'ਤੇ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਨੇ ਮੰਗੀ ਮੁਆਫੀ ,ਦੇਖੋ ਵੀਡੀਓ[/caption]
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਲੜਕੀ ਵੱਲੋਂ ਟਿਕ ਟੋਕ 'ਤੇ ਵੀਡੀਓ ਬਣਾਈ ਗਈ ਸੀ।ਜਿਸ ਤੋਂ ਬਾਅਦ ਸਿਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ।
-PTCNews