Tue, Apr 30, 2024
Whatsapp

ਸਰਕਾਰੀ ਸਕੂਲਾਂ ਦੀਆਂ ਲੈਬੋਰਟਰੀਆਂ ਦੇ ਸੁਧਾਰ ਲਈ ਸਰਕਾਰ ਨੇ ਜਾਰੀ ਕੀਤੇ 3.27 ਕਰੋੜ ਰੁਪਏ

Written by  Jagroop Kaur -- March 24th 2021 10:12 PM
ਸਰਕਾਰੀ ਸਕੂਲਾਂ ਦੀਆਂ ਲੈਬੋਰਟਰੀਆਂ ਦੇ ਸੁਧਾਰ ਲਈ ਸਰਕਾਰ ਨੇ ਜਾਰੀ ਕੀਤੇ 3.27 ਕਰੋੜ ਰੁਪਏ

ਸਰਕਾਰੀ ਸਕੂਲਾਂ ਦੀਆਂ ਲੈਬੋਰਟਰੀਆਂ ਦੇ ਸੁਧਾਰ ਲਈ ਸਰਕਾਰ ਨੇ ਜਾਰੀ ਕੀਤੇ 3.27 ਕਰੋੜ ਰੁਪਏ

ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ ’ਤੇ ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬਰੇਰੀਆਂ ਦੀ ਕਾਇਆ-ਕਲਪ ਕਰਨ ਲਈ 3.27 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕਾਰਜਾਂ ਲਈ ਸੂਬੇ ਦੇ 3638 ਸਕੂਲਾਂ ਲਈ 327.42 ਲੱਖ ਰੁਪਏ ਦੀ ਰਾਸ਼ੀ ਦੀ ਵਿਵਸਥਾ ਕੀਤੀ ਗਈ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਕ ਪੱਤਰ ਰਾਹੀਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬ੍ਰੇਰੀਆਂ ਨੂੰ ਸਮਾਰਟ ਲੈਬਜ਼/ਲਾਇਬ੍ਰੇਰੀਆਂ ਵਿਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਵਾਤਾਵਰਣ ਪ੍ਰਾਪਤ ਹੋ ਸਕੇ। Vijay Inder Singla announces date for reopening of schools in Punjab READ MORE : ਪੁਲਿਸ ਮਹਿਕਮੇ ‘ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ ਇਸ ਕਾਰਜ ਲਈ ਪ੍ਰਤੀ ਸਕੂਲ 9 ਹਜ਼ਾਰ ਰੁਪਏ ਉਪਲਬਧ ਕਰਵਾਏ ਗਏ ਹਨ। ਬੁਲਾਰੇ ਅਨੁਸਾਰ ਇਸ ਰਾਸ਼ੀ ਦੇ ਨਾਲ ਸਕੂਲਾਂ ਦੀਆਂ ਸਾਇੰਸ ਲੈਬੋਰੇਟਰੀਆਂ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬ੍ਰੇਰੀਆਂ ਨੂੰ ਸਮਾਰਟ ਲੈਬੋਰੇਟਰੀਆਂ/ਲਾਇਬ੍ਰੇਰੀਆਂ ਵਿਚ ਪੇਂਟ, ਫਲੈਕਸਾਂ, ਡੋਰ ਮੈਟ, ਖਿੜਕੀਆਂ ਤੇ ਦਵਾਜ਼ਿਆਂ ਦੇ ਪਰਦਿਆਂ, ਵਾਲ ਕਲੋਕ, ਡਿਸਪਲੇ ਬੋਰਡਾਂ, ਅਖ਼ਬਾਰਾਂ, ਰੀਡਿੰਗ ਸਟੈਂਡ, ਸਿਲੇਬਸ ਹੈਂਡਲਰ ਆਦਿ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫਰਨੀਚਰ ਨੂੰ ਵੀ ਰੰਗ ਦੇ ਨਾਲ ਨਵਾਂ ਰੂਪ ਦਿੱਤਾ ਜਾਵੇਗਾ। ਬੁਲਾਰੇ ਅਨੁਸਾਰ ਸਿੱਖਿਆ ਵਿਭਾਗ ਨੇ ਸਕੂਲ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦੇਣ ਲਈ ਪੂਰੀ ਤਰ੍ਹਾਂ ਤਹੱਈਆ ਕੀਤਾ ਹੋਇਆ ਹੈ ਅਤੇ ਇਸੇ ਦਿਸ਼ਾ ਵਿਚ ਹੀ ਇਹ ਫੰਡ ਜਾਰੀ ਕੀਤੇ ਗਏ ਹਨ।Smart classrooms of government schools to get a face-lift: Vijay Inder Singla READ MORE : FCI ਵੱਲੋਂ ਕਣਕ ਦੀ ਖਰੀਦ ‘ਤੇ ਲਾਈਆਂ ਨਵੀਆਂ ਸ਼ਰਤਾਂ ਦਾ ਮਾਮਲੇ... ਬੁਲਾਰੇ ਅਨੁਸਾਰ ਜ਼ਿਲ੍ਹਾ ਅੰਮਿ੍ਰਤਸਰ ਦੇ 227 ਸਕੂਲਾਂ ਲਈ 20.43 ਲੱਖ ਰੁਪਏ, ਬਰਨਾਲਾ ਦੇ 90 ਸਕੂਲਾਂ ਲਈ 8.10 ਲੱਖ ਰੁਪਏ, ਬਠਿੰਡਾ ਦੇ 202 ਸਕੂਲਾਂ ਲਈ 18.18 ਲੱਖ ਰੁਪਏ, ਫਰੀਦਕੋਟ ਦੇ 85 ਸਕੂਲਾਂ ਲਈ 7.65 ਲੱਖ ਰੁਪਏ, ਫਤਹਿਗੜ ਸਾਹਿਬ ਦੇ 81 ਸਕੂਲਾਂ ਲਈ 7.29 ਲੱਖ ਰੁਪਏ, ਫਾਜ਼ਿਲਕਾ ਦੇ 147 ਸਕੂਲਾਂ ਲਈ 13.23 ਲੱਖ ਰੁਪਏ, ਫਿਰੋਜ਼ਪੁਰ ਦੇ 125 ਸਕੂਲਾਂ ਲਈ 11.25 ਲੱਖ ਰੁਪਏ, ਗੁਰਦਾਸਪੁਰ ਦੇ 207 ਸਕੂਲਾਂ ਲਈ 18.63 ਲੱਖ ਰੁਪਏ|

ਹੁਸ਼ਿਆਰਪੁਰ ਦੇ 269 ਸਕੂਲਾਂ ਲਈ 24.21 ਲੱਖ ਰੁਪਏ, ਜਲੰਧਰ ਦੇ 273 ਸਕੂਲਾਂ ਲਈ 24.57 ਲੱਖ ਰੁਪਏ, ਕਪੂਰਥਲਾ ਦੇ 132 ਸਕੂਲਾਂ ਲਈ 11.88 ਲੱਖ ਰੁਪਏ, ਲੁਧਿਆਣਾ ਦੇ 343 ਸਕੂਲਾਂ ਲਈ 30.87 ਲੱਖ ਰੁਪਏ, ਮਾਨਸਾ ਦੇ 131 ਸਕੂਲਾਂ ਲਈ 11.79 ਲੱਖ ਰੁਪਏ, ਮੋਗਾ ਦੇ 168 ਸਕੂਲਾਂ ਲਈ 15.12 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 153 ਸਕੂਲਾਂ ਲਈ 13.77 ਲੱਖ ਰੁਪਏ, ਪਠਾਨਕੋਟ ਦੇ 81 ਸਕੂਲਾਂ ਲਈ 7.29 ਲੱਖ ਰੁਪਏ, ਪਟਿਆਲਾ ਦੇ 203 ਸਕੂਲਾਂ ਲਈ 18.27 ਲੱਖ ਰੁਪਏ, ਰੂਪਨਗਰ ਦੇ 114 ਸਕੂਲਾਂ ਲਈ 10.26, ਸ਼ਹੀਦ ਭਗਤ ਸਿੰਘ ਨਗਰ ਦੇ 105 ਸਕੂਲਾਂ ਲਈ 9.45 ਲੱਖ ਰੁਪਏ, ਸੰਗਰੂਰ ਦੇ 221 ਸਕੂਲਾਂ ਲਈ 19.89 ਲੱਖ ਰੁਪਏ, ਐੱਸ.ਏ.ਐੱਸ. ਨਗਰ ਦੇ 109 ਸਕੂਲਾਂ ਲਈ 9.81 ਲੱਖ ਰੁਪਏ ਅਤੇ ਤਰਨ ਤਾਰਨ ਦੇ 172 ਸਕੂਲਾਂ ਲਈ 15.48 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ।

Top News view more...

Latest News view more...