Sun, Oct 18, 2026
Whatsapp

ਇੱਕ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਕਰਕੇ ਸਕੇ ਪੁੱਤ ਦਾ ਕਰਵਾਇਆ ਕਤਲ

Reported by:  PTC News Desk  Edited by:  Shanker Badra -- July 14th 2018 09:14 PM -- Updated: July 14th 2018 09:16 PM
ਇੱਕ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਕਰਕੇ ਸਕੇ ਪੁੱਤ ਦਾ ਕਰਵਾਇਆ ਕਤਲ

ਇੱਕ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਕਰਕੇ ਸਕੇ ਪੁੱਤ ਦਾ ਕਰਵਾਇਆ ਕਤਲ

ਇੱਕ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਕਰਕੇ ਸਕੇ ਪੁੱਤ ਦਾ ਕਰਵਾਇਆ ਕਤਲ:ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇੱਕ 45 ਸਾਲਾ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਕਰਕੇ ਸਕੇ ਪੁੱਤ ਦਾ ਕਤਲ ਕਰਵਾ ਦਿੱਤਾ ਹੈ।ਜਾਣਕਾਰੀ ਅਨੁਸਾਰ ਪੁੱਤ ਅਸ਼ੁਲ ਆਪਣੀ ਮਾਂ ਦੇ ਇੱਕ ਬਾਬੇ ਦੇ ਨਾਲ ਪ੍ਰੇਮ ਸਬੰਧਾਂ ਦਾ ਵਿਰੋਧ ਕਰਦਾ ਸੀ,ਜਿਸ ਕਰਕੇ ਮਾਂ ਨੇ ਆਪਣੇ ਪੁੱਤ ਨੂੰ ਰਸਤੇ 'ਚੋਂ ਹਟਾ ਦਿੱਤਾ।Greater Noida in maother from Son muderਦਰਅਸਲ 'ਚ ਅੰਸ਼ੁਲ ਦੀ ਦਾਦਰੀ ਦੇ ਲੁਹਾਰਲੀ ਪਿੰਡ ਵਿੱਚ ਪਿਛਲੇ ਮਹੀਨੇ ਹੱਤਿਆ ਕਰ ਦਿੱਤੀ ਗਈ ਸੀ।ਨੌਜਵਾਨ ਅੰਸ਼ੁਲ ਨੂੰ 18 ਜੂਨ ਦੀ ਰਾਤ ਦਾਦਰੀ ਦੇ ਕੋਟ ਕੈਨਾਲ ਇਲਾਕੇ ਵਿੱਚ ਭੇਦ ਭਰੇ ਹਾਲਾਤ ਵਿੱਚ ਮ੍ਰਿਤਕ ਪਾਇਆ ਗਿਆ ਸੀ।ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਉਸਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ।ਪੁਲਿਸ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਪਰਿਵਾਰ ਦੇ ਲੋਕ ਇਸ ਮਾਮਲੇ ਦੀ ਜਾਂਚ ਵਿੱਚ ਰੁਚੀ ਨਹੀਂ ਦਿਖਾ ਰਹੇ ਸਨ।ਇਸਦੇ ਬਾਅਦ ਉਨ੍ਹਾਂ ਨੇ ਸੁਰੇਸ਼ ਦੇਵੀ ਤੋਂ ਪੁੱਛਗਿਛ ਕੀਤੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸਨੇ ਮੁੰਡੇ ਦੀ ਹੱਤਿਆ ਲਈ 35,000 ਰੁਪਏ ਵਿੱਚ ਇੱਕ ਗੁੰਡੇ ਨੂੰ ਸਪਾਰੀ ਦਿੱਤੀ ਸੀ।Greater Noida in maother from Son muderਔਰਤ ਨੇ ਇੱਕ ਬਾਬੇ ਦੇ ਨਾਲ ਆਪਣੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ਉੱਤੇ 22 ਸਾਲ ਦਾ ਮੁੰਡੇ ਦੀ ਹੱਤਿਆ ਲਈ ਸਪਾਰੀ ਦੇ ਦਿੱਤੀ।ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਉਕਤ ਔਰਤ ਸੁਰੇਸ਼ ਦੇਵੀ ਅਤੇ ਉਸਦੇ ਪ੍ਰੇਮੀ ਕਨ੍ਹਈਆ ਅਤੇ ਜੁਆਈ ਅਮਿਤ ਕੁਮਾਰ ਅਤੇ ਕਿਰਾਏ ਦੇ ਦੋ ਗੁੰਡਿਆਂ ਨੂੰ ਅਸ਼ੁਲ ਦੀ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।Greater Noida in maother from Son muderਇੱਕ ਕਰਮਚਾਰੀਆਂ ਨੇ ਦੱਸਿਆ ਕਿ ਔਰਤ ਨੇ ਸਾਨੂੰ ਦੱਸਿਆ ਕਿ ਉਸਦੀ ਮੁਲਾਕਾਤ ਡੇਰਾ ਮਾਛਾ ਪਿੰਡ ਦੇ ਕਨ੍ਹਈਆ ਨਾਲ ਚਾਰ ਸਾਲ ਪਹਿਲਾਂ ਹੋਈ ਸੀ।ਬਾਬਾ ਪੂਜਾ ਪਾਠ ਦੇ ਬਹਾਨੇ ਉਸਦੇ ਘਰ ਆ ਕੇ ਰੁਕਦਾ ਸੀ।ਇੱਕ ਦਿਨ ਅੰਸ਼ੁਲ ਨੇ ਆਪਣੀ ਮਾਂ ਨੂੰ ਕਨ੍ਹਈਆ ਦੇ ਨਾਲ ਇਤਰਾਜ਼ਯੋਗ ਦਸ਼ਾ ਵਿੱਚ ਦੇਖਿਆ।ਪੁਲਿਸ ਦੇ ਮੁਤਾਬਕ ਅੰਸ਼ੁਲ ਅਕਸਰ ਆਪਣੀ ਮਾਂ ਨਾਲ ਕਨ੍ਹਈਆ ਦੇ ਨਾਲ ਉਸਦੇ ਰਿਸ਼ਤੇ ਨੂੰ ਲੈ ਕੇ ਲੜਦਾ ਸੀ।ਆਖਿਰ ਵਿੱਚ ਆਪਣੇ ਮੂੰਡੇ ਦੇ ਸੁਭਾਅ ਤੋਂ ਤੰਗ ਆ ਕੇ ਉਸਨੇ ਉਸਦੀ ਹੱਤਿਆ ਕਰਵਾਉਣ ਦਾ ਫੈਸਲਾ ਕੀਤਾ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK