ਗੁਜਰਾਤ ਰਾਜ ਸਭਾ ਚੋਣਾਂ : 2 ਸੀਟਾਂ 'ਤੇ ਭਾਜਪਾ ਦਾ ਕਬਜ਼ਾ ,ਜਾਣੋਂ ਕਿਸਨੂੰ ਕਿੰਨੇ ਮਿਲੇ ਵੋਟ
ਗੁਜਰਾਤ ਰਾਜ ਸਭਾ ਚੋਣਾਂ : 2 ਸੀਟਾਂ 'ਤੇ ਭਾਜਪਾ ਦਾ ਕਬਜ਼ਾ ,ਜਾਣੋਂ ਕਿਸਨੂੰ ਕਿੰਨੇ ਮਿਲੇ ਵੋਟ:ਗਾਂਧੀ ਨਗਰ : ਗੁਜਰਾਤ ਦੀਆਂ 2 ਰਾਜ ਸਭਾ ਸੀਟਾਂ 'ਤੇ ਭਾਜਪਾ ਨੇ ਮੁੜ ਤੋਂ ਕਬਜ਼ਾ ਕਰ ਲਿਆ ਹੈ। ਭਾਜਪਾ ਉਮੀਦਵਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਜੁਗਲਜੀ ਠਾਕੋਰ ਰਾਜ ਸਭਾ ਚੋਣਾਂ ਜਿੱਤ ਗਏ ਹਨ।ਕਾਂਗਰਸ ਦੇ ਦੋ ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ, ਉੱਥੇ ਐੱਨਸੀਪੀ ਤੇ ਬੀਟੀਪੀ ਨੇ ਵੀ ਭਾਜਪਾ ਦਾ ਸਾਥ ਦਿੱਤਾ ਹੈ।
ਗੁਜਰਾਤ ਰਾਜ ਸਭਾ ਚੋਣਾਂ : 2 ਸੀਟਾਂ 'ਤੇ ਭਾਜਪਾ ਦਾ ਕਬਜ਼ਾ ,ਜਾਣੋਂ ਕਿਸਨੂੰ ਕਿੰਨੇ ਮਿਲੇ ਵੋਟ
ਰਾਜ ਸਭਾ ਦੀਆਂ ਦੋ ਸੀਟਾਂ ਲਈ ਸ਼ੁੱਕਰਵਾਰ ਨੂੰ ਹੋਈ ਜ਼ਿਮਨੀ ਚੋਣ 'ਚ ਭਾਜਪਾ ਨੇ ਉਮੀਦਵਾਰ ਐੱਸ ਜੈਸ਼ੰਕਰ ਤੇ ਜੁਗਲਜੀ ਠਾਕੋਰ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ,ਦੂਜੇ ਪਾਸੇ ਕਾਂਗਰਸ ਨੇ ਵੀ ਗੌਰਵ ਪੰਡਿਆ ਤੇ ਸਾਬਕਾ ਮੰਤਰੀ ਚੰਦ੍ਰਿਕਾ ਬੇਨ ਚੂਡਾਸਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ।
ਗੁਜਰਾਤ ਰਾਜ ਸਭਾ ਚੋਣਾਂ : 2 ਸੀਟਾਂ 'ਤੇ ਭਾਜਪਾ ਦਾ ਕਬਜ਼ਾ ,ਜਾਣੋਂ ਕਿਸਨੂੰ ਕਿੰਨੇ ਮਿਲੇ ਵੋਟ
ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ 104-104 ਵੋਟਾਂ ਮਿਲੀਆਂ ਜਦਕਿ ਕਾਂਗਰਸ ਉਮੀਦਵਾਰਾਂ ਨੂੰ 70-70 ਵੋਟਾਂ ਮਿਲੀਆਂ ਹਨ।ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਲੋਕ ਸਭਾ ਲਈ ਚੁਣੇ ਜਾਣ 'ਤੇ ਇਹ ਦੋਵੇਂ ਸੀਟਾਂ ਖਾਲੀ ਹੋਈ ਸੀ।
-PTCNews