ਪੋਸਟਰਾਂ ਰਾਹੀਂ ਆਪਣੇ ਐਮ.ਪੀ ਦੀ ਭਾਲ ਕਰ ਰਹੇ ਗੁਰਦਾਸਪੁਰ ਵਾਸੀ
ਬਾਲੀਵੁੱਡ ਅਦਾਕਾਰ ਤੋਂ ਸਿਆਸਤ 'ਚ ਕਦਮ ਰੱਖਣ ਵਾਲੇ ਅਦਾਕਾਰ ਸੰਨੀ ਦਿਓਲ ਜਦੋਂ ਦੇ ਗੁਰਦਸਪੂਰ ਤੋਂ ਐਮ ਪੀ ਬਣੇ ਹਨ ਉਦੋਂ ਤੋਂ ਹੀ ਵਿਵਾਦਾਂ ਵਿਚ ਹਨ , ਵਿਵਾਦ ਉਹਨਾਂ ਦੀ ਗੁੰਮਸ਼ੁਦਗੀ ਦਾ ਹੈ , ਕਿ ਉਹ ਅਕਸਰ ਹੀ ਗਾਇਬ ਰਹਿੰਦੇ ਹਨ , ਜਦ ਜਦ ਉਹਨਾਂ ਦੀ ਲੋੜ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਹੋਈ ਹੈ ਉਹ ਨਦਾਰਦ ਰਹਿੰਦੇ ਹਨ , ਜਿਸ ਦੇ ਵਿਰੋਧ ਵਿਹਕ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਲੰਮੀ ਗੈਰ-ਮੌਜੂਦਗੀ ਦੇ ਚੱਲਦਿਆਂ ਨੌਜਵਾਨਾਂ ਨੇ ਇਕੱਤਰ ਹੋ ਕੇ ਸ਼ਹਿਰ ਅੰਦਰ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ। ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। Read More : Punjab Congress ਦੇ ਕਲੇਸ਼ ‘ਤੇ ਖੜਗੇ ਕਮੇਟੀ ਹਾਈਕਮਾਨ ਨੂੰ ਅੱਜ ਸੌੰਪ... ਨੌਜਵਾਨਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਇਸ ਹਲਕੇ ਦੇ ਲੋਕਾਂ ਨੇ ਕੀਮਤੀ ਵੋਟਾਂ ਪਾ ਕੇ ਸਾਂਸਦ ਬਣਾਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੰਨੀ ਦਿਓਲ ਨੇ ਪਿਛਲੇ ਲੰਮੇ ਸਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਕੋਈ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੰਨੀ ਦਿਓਲ ਕੋਲ ਆਪਣੇ ਹਲਕੇ ਦੇ ਲੋਕਾਂ ਲਈ ਸਮਾਂ ਹੀ ਨਹੀਂ ਸੀ ਅਤੇ ਉਸ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ ਤਾਂ ਉਨਾਂ ਨੂੰ ਲੋਕ ਸਭਾ ਮੈਂਬਰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।Read More : ਬਲੈਕ ਫੰਗਸ ਨਾਲ ਹੋਇਆ ਹਰਿਆਣਾ ਦੀ ਸਾਬਕਾ ਮੰਤਰੀ ਕਮਲਾ ਵਰਮਾ ਦਾ...