Wed, May 8, 2024
Whatsapp

ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ

Written by  Jashan A -- May 15th 2019 06:17 PM
ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ

ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ

ਫੇਸਬੁੱਕ 'ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ`ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ,ਚੰਡੀਗੜ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਲਈ ਫੇਸਬੁੱਕ 'ਤੇ ਬਿਨਾਂ ਪ੍ਰਵਾਨਗੀ ਲਏ ਚਲਾਏ ਜਾ ਰਹੇ ਫੈਂਨਜ ਆਫ਼ ਸੰਨੀ ਦਿਓਲ ਮਾਮਲੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ਸ਼ਿਕਾਇਤ `ਤੇ ਕਾਰਵਾਈ ਕਰਦਿਆਂ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਗੁਰਦਾਸਪੁਰ ਵੱਲੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਚੋਣ ਖਰਚ ਵਿੱਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦੇ ਹੁਕਮ ਦਿੱਤੇ ਹਨ। [caption id="attachment_295625" align="aligncenter" width="300"]fb ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ[/caption] ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 6 ਮਈ, 2019 ਨੂੰ ਭਾਰਤੀ ਚੋਣ ਕਮਿਸ਼ਨ ਕੋਲ ਉਪਰੋਕਤ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ। ਹੋਰ ਪੜ੍ਹੋ:ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਰੋਡ ਸ਼ੋਅ ਦੌਰਾਨ ਬੀਬੀਆਂ ਨੇ ਕੀ ਕਿਹਾ ,ਪੜ੍ਹੋ ਪੂਰੀ ਖ਼ਬਰ [caption id="attachment_295626" align="aligncenter" width="300"]fb ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ[/caption] ਜਿਸ 'ਤੇ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਗੁਰਦਾਸਪੁਰ ਰਾਹੀਂ ਜਾਂਚ ਕਰਵਾਈ ਗਈ ਅਤੇ ਜਾਂਚ ਦੌਰਾਨ ਫੈਂਨਜ ਆਫ਼ ਸੰਨੀ ਦਿਓਲ ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਨੂੰ ਇਸ ਸਬੰਧੀ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ, ਪਰ ਮਿੱਥੇ ਸਮੇਂ ਤੱਕ ਐਡਮਿਨ ਅਤੇ ਭਾਜਪਾ ਉਮੀਦਵਾਰ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। [caption id="attachment_295624" align="aligncenter" width="300"]fb ਫੇਸਬੁੱਕ `ਤੇ ਬਿਨ੍ਹਾਂ ਪ੍ਰਵਾਨਗੀ ਫੈਂਨਜ ਆਫ਼ ਸੰਨੀ ਦਿਓਲ ਪੇਜ਼ ਚਲਾਉਣ ਦਾ ਮਾਮਲਾ: ਨੋਡਲ ਅਫ਼ਸਰ ਨੇ ਦਿੱਤੇ ਇਹ ਹੁਕਮ[/caption] ਇਸ 'ਤੇ ਸ਼ਿਕਾਇਤ ਨੂੰ ਦਰੁਸਤ ਮੰਨਦਿਆਂ ਭਾਜਪਾ ਉਮੀਦਵਾਰ ਦੇ ਚੋਣ ਖਰਚਿਆਂ ਵਿੱਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦਾ ਫੈਸਲਾ ਕੀਤਾ ਗਿਆ ਹੈ। -PTC News


Top News view more...

Latest News view more...