Mon, Apr 29, 2024
Whatsapp

ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ

Written by  Jashan A -- January 28th 2019 12:04 PM -- Updated: January 28th 2019 02:08 PM
ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ

ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ

ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ। ਗੁਰਦਾਸਪੁਰ: ਗੁਰਦਾਸਪੁਰ 'ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਦਰਅਸਲ ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। [caption id="attachment_247198" align="aligncenter" width="300"]road accident ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ[/caption] ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਹਰਜਿੰਦਰ ਸਿੰਘ ਨਾਲ ਆਪਣੇ ਟਿੱਪਰ 'ਤੇ ਪਠਾਨਕੋਟ ਤੋਂ ਬੱਜਰੀ ਲੈ ਕੇ ਵਾਪਸ ਆ ਰਹੇ ਸਨ। ਉਹ ਗੁਰਦੁਆਰਾ ਸਾਈਡ ਤੋਂ ਚਾਹ ਪੀ ਕੇ ਸੜਕ 'ਤੇ ਖੜ੍ਹੇ ਆਪਣੇ ਟਿੱਪਰ ਵੱਲ ਜਾ ਰਹੇ ਸਨ ਤਾਂ ਅਚਾਨਕ ਗੁਰਦਾਸਪੁਰ ਵਲੋਂ ਇਕ ਤੇਜ਼ ਰਫਤਾਰ ਇਨੋਵਾ ਕਾਰ ਨੇ ਹਰਜਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। [caption id="attachment_247199" align="aligncenter" width="255"]road accident ਗੁਰਦਾਸਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਇਨੋਵਾ ਕਾਰ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ[/caption] ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...