Mon, Apr 29, 2024
Whatsapp

ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ

Written by  Shanker Badra -- September 19th 2018 09:36 AM -- Updated: September 19th 2018 09:39 AM
ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ

ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ

ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ,ਅਕਾਲੀ ਵਰਕਰ ਦਾ ਪੱਥਰ ਮਾਰ ਕੇ ਪਾੜਿਆ ਸਿਰ :ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਸ ਦੌਰਾਨ ਵੱਖ -ਵੱਖ ਥਾਵਾਂ 'ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਹਲਕਾ ਮਜੀਠਾ ਦੇ ਸੋਹੀਆਂ ਕਲਾਂ 'ਚ ਅਕਾਲੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜੇ ਹਨ। ਜਾਣਕਾਰੀ ਅਨੁਸਾਰ ਬੂਥ ਲਾਉਣ ਨੂੰ ਲੈ ਕੇ ਕਾਂਗਰਸ ਨੇ ਅਕਾਲੀ ਦਲ ਦੇ ਇੱਕ ਵਰਕਰ ਤੇ ਹਮਲਾ ਕਰ ਦਿੱਤਾ ਹੈ।ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਦੇ ਇੱਕ ਵਰਕਰ ਦਾ ਪੱਥਰ ਮਾਰ ਕੇ ਸਿਰ ਪਾੜ ਦਿੱਤਾ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਅਕਾਲੀ ਦਲ ਦੇ ਵਰਕਰਾਂ ਨੇ ਪੁਲਿਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੀ ਕਾਂਗਰਸੀ ਵਰਕਰਾਂ ਦੀ ਮਦਦ ਕਰ ਰਹੀ ਹੈ। -PTCNews


Top News view more...

Latest News view more...