ਮੁੱਖ ਖਬਰਾਂ

ਇਸ ਵਾਰ ਹੋਟਲਾਂ 'ਚ ਬਿਨ੍ਹਾਂ ਡੀਜੇ ਤੋਂ ਮਨਾਇਆ ਜਾਵੇਗਾ Happy New Year 2021

By Shanker Badra -- December 28, 2020 3:12 pm -- Updated:Feb 15, 2021

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਵਿਚਕਾਰ ਰਾਜਧਾਨੀ ਵਿੱਚ ਨਵੇਂ ਸਾਲ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਉਮੀਦ ਹੈ ਕਿ ਕੋਰੋਨਾ ਕਾਲ ਕਾਰਨ ਪੂਰਾ ਸਾਲ ਖ਼ਰਾਬ ਰਿਹਾ ਹੈ।  ਹੋਟਲ ਵਾਲੇ ਨਵੇਂ ਸਾਲ ਦੀ ਤਿਆਰੀਆਂ ਵਿਚ ਰੁੱਝੇ ਹੋਏ ਹਨ। ਨਵੇਂ ਸਾਲ ਦੀ ਪਾਰਟੀ ਲਈ ਹੋਟਲ ਬੁਕਿੰਗ ਅਤੇ ਹੋਰ ਸਹੂਲਤਾਂ 'ਤੇ ਛੋਟ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਬਗੈਰ ਡੀਜੇ ਅਤੇ ਗਰੁੱਪ ਡਾਂਸ ਤੋਂ ਬਿਨਾਂ ਹੀ ਨੌਜਵਾਨਾਂ ਨੂੰ ਜਸ਼ਨ ਮਨਾਉਣਾ ਪਏਗਾ।

Happy New Year 2021 will be celebrated in hotels without DJ ਇਸ ਵਾਰ ਹੋਟਲਾਂ 'ਚ ਬਿਨ੍ਹਾਂ ਡੀਜੇ ਤੋਂ ਮਨਾਇਆ ਜਾਵੇਗਾ Happy New Year 2021

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦੀ ਅੱਜ ਹੋਵੇਗੀ ਅਹਿਮ ਮੀਟਿੰਗ, ਤਿਆਰ ਕੀਤੀ ਜਾਵੇਗੀ ਅਗਲੀ ਰਣਨੀਤੀ

ਹੋਟਲ ਵਾਲਿਆਂ ਦੇ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਦੌਰਾਨ ਲਾਗ ਨਾ ਫੈਲੇ, ਇਸ ਲਈ ਪ੍ਰੋਗਰਾਮਾਂ ਵਿੱਚ ਮਾਸਕ, ਹੱਥ ਸੈਨੀਟਾਈਜ਼ਰ ਅਤੇ ਥਰਮਲ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰੋਗਰਾਮਾਂ ਵਿਚ ਆਉਣ ਵਾਲੇ ਲੋਕਾਂ ਦੇ ਵੇਰਵੇ ਲਏ ਜਾਣਗੇ। ਇਸ ਸਾਲ ਦੇ ਜਸ਼ਨ ਲਈ ਸੁਆਦੀ ਪਕਵਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ।

Happy New Year 2021 will be celebrated in hotels without DJ ਇਸ ਵਾਰ ਹੋਟਲਾਂ 'ਚ ਬਿਨ੍ਹਾਂ ਡੀਜੇ ਤੋਂ ਮਨਾਇਆ ਜਾਵੇਗਾ Happy New Year 2021

Happy New Year : ਉੱਤਰ ਪ੍ਰਦੇਸ਼ ਹੋਟਲ ਐਸੋਸੀਏਸ਼ਨ ਦੇ ਜਨਰਲ ਸੱਕਤਰ ਗਿਰੀਸ਼ ਓਬਰਾਏ ਨੇ ਕਿਹਾ ਕਿ ਕੋਰੋਨਾ ਦੀ ਲਾਗ ਕਾਰਨ ਕੋਈ ਵੱਡਾ ਸਮਾਗਮ ਨਹੀਂ ਹੋਵੇਗਾ। ਨਵੇਂ ਸਾਲ ਦੇ ਪ੍ਰੋਗਰਾਮ ਸਿਰਫ ਹੋਟਲ ਦੇ ਰੈਸਟੋਰੈਂਟ ਵਿਚ ਹੋਣਗੇ। ਮੌਜੂਦਾ ਸਮੇਂ 70% ਬੁਕਿੰਗ ਨਵੇਂ ਸਾਲ ਲਈ ਕੀਤੀ ਗਈ ਹੈ। ਲਖਨਊ ਹੋਟਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਿਆਮ ਕ੍ਰਿਸ਼ਨਾਨੀ ਨੇ ਦੱਸਿਆ ਕਿ ਹੋਟਲ ਵਿੱਚ ਇਸ ਵਾਰ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਮਾਜਕ ਦੂਰੀਆਂ ਦੀ ਪਾਲਣਾ ਕਰਦਿਆਂ ਹਲਕੇ ਫੁਲਕੇ ਨਵੇਂ ਸਾਲ ਦੇ ਜਸ਼ਨ ਆਯੋਜਿਤ ਕੀਤੇ ਜਾਣਗੇ।
ਬੱਚਿਆਂ ਲਈ ਕਿਡ ਜ਼ੋਨ ਬਣਾਏ ਜਾਣਗੇ

ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਰਾਹਤ ਬਿੱਲ 'ਤੇ ਕੀਤੇ ਦਸਤਖ਼ਤ

Happy New Year 2021 will be celebrated in hotels without DJ ਇਸ ਵਾਰ ਹੋਟਲਾਂ 'ਚ ਬਿਨ੍ਹਾਂ ਡੀਜੇ ਤੋਂ ਮਨਾਇਆ ਜਾਵੇਗਾ Happy New Year 2021

Happy New Year 2021 : ਹੋਟਲ ਹਿਲਟਨ ਦੇ ਮੈਨੇਜਰ ਜੀਓਜੀਤ ਚੱਕਰਵਰਤੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਾਲ ਬਿਨਾਂ ਡੀਜੇ ਅਤੇ ਗਰੁੱਪ ਡਾਂਸ ਦੇ ਨਵਾਂ ਸਾਲ ਮਨਾਇਆ ਜਾਵੇਗਾ। ਇਸ ਦੌਰਾਨ ਆਉਣ ਵਾਲੇ ਜੋੜਿਆਂ ਅਤੇ ਪਰਿਵਾਰਾਂ ਨਾਲ ਆਉਣ ਵਾਲੇ ਲੋਕਾਂ ਨੂੰ 30 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕਿਡ ਜ਼ੋਨ ਬਣਾਇਆ ਗਿਆ ਹੈ। ਦੂਜੇ ਪਾਸੇ ਗੋਮਤੀਨਗਰ ਦੇ ਫੇਅਰ ਫੀਲਡ, ਡਾਇਰੈਕਟਰ (ਸੇਲਜ਼) ਵਿਕਰਮ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕ ਇਸ ਸਾਲ ਘੁੰਮ ਨਹੀਂ ਸਕੇ ਹਨ। ਹਰ ਕੋਈ ਨਵੇਂ ਸਾਲ ਦਾ ਸਵਾਗਤ ਵਧੀਆ ਢੰਗ ਨਾਲ ਕਰਨਾ ਚਾਹੁੰਦਾ ਹੈ ਤਾਂ ਕਿ ਸਾਰਾ ਸਾਲ ਹਾਸੇ ਅਤੇ ਖੁਸ਼ੀਆਂ ਨਾਲ ਲੰਘ ਸਕੇ। ਇਸ ਲਈ ਨਵੇਂ ਸਾਲ 'ਤੇ ਪਰਿਵਾਰਕ ਮੈਂਬਰਾਂ ਲਈ ਵਿਸ਼ੇਸ਼ ਪੈਕੇਜ ਦਿੱਤੇ ਗਏ ਹਨ।

Happy New Year 2021 । Happy New Year
-PTCNews