Happy Rose Day 2022:ਗੁਲਾਬ ਨਾਲ ਕਰੋ ਪਿਆਰ ਦਾ ਇਜ਼ਹਾਰ
Valentine Week 2022: ਫਰਵਰੀ ਦਾ ਮਹੀਨਾ ਪਿਆਰ ਕਰਨ ਵਾਲਿਆ ਲਈ ਬੜਾ ਅਹਿਮ ਹੁੰਦਾ ਹੈ। ਵੈਲੇਨਟਾਈਨ ਵੀਕ (Valentine Week) 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ। 7 ਫਰਵਰੀ ਨੂੰ ਵੈਲੇਨਟਾਈਨ ਵੀਕ ਦਾ ਪਹਿਲਾਂ ਦਿਨ ਹੁੰਦਾ ਹੈ। ਇਸ ਦਿਨ ਨੂੰ ਰੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ। ਰੋਜ਼ ਡੇਅ ਵਾਲੇ ਦਿਨ ਤੁਸੀ ਆਪਣੇ ਪ੍ਰੇਮੀ ਨੂੰ ਗੁਲਾਬ ਦਾ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋ। ਇਸ ਦਿਨ ਮੁਹੱਬਤ ਦੀ ਪਹਿਲੀ ਝਲਕ ਹੁੰਦੀ ਹੈ। ਇਸ ਦਿਨ ਪ੍ਰੇਮੀ ਅਤੇ ਪ੍ਰੇਮਿਕਾ ਗੁਲਾਬ ਦੀ ਖੁਸ਼ਬੂ ਵਾਂਗ ਹੀ ਇਕ ਦੂਜੇ ਵੱਲ ਖਿੱਚੇ ਜਾਂਦੇ ਹਨ ਅਤੇ ਮੁਹੱਬਤ ਦੇ ਇਕ ਖਾਸ ਪਲ ਵਿੱਚ ਰੰਗੇ ਜਾਂਦੇ ਹਨ।
ਰੋਜ਼ ਡੇਅ ਵਾਲੇ ਦਿਨ 7 ਗੁਲਾਬ ਦੇ ਫੁੱਲ ਹੁੰਦੇ ਹਨ ਜਿਸ ਨੂੰ ਪ੍ਰੇਮੀ ਇਕ ਗੁਲਦਸਤੇ ਦੇ ਰੂਪ ਵਿੱਚ ਪ੍ਰੇਮਿਕਾ ਨੂੰ ਦਿੰਦਾ ਹੈ। ਤੁਸੀ ਜੋ ਗੁਲਦਸਤਾ ਆਪਣੀ ਪ੍ਰੇਮਿਕਾ ਨੂੰ ਦੇਣਾ ਹੈ ਉਸਦੀ ਲੁੱਕ ਇੰਨੀ ਕੁ ਸੋਹਣੀ ਹੋਣੀ ਚਾਹੀਦੀ ਹੈ ਕਿ ਤੁਹਾਡੀ ਪ੍ਰੇਮਿਕਾ ਨੂੰ ਗੁਲਦਸਤੇ ਦੇ ਨਾਲ ਨਾਲ ਤੁਹਾਡੇ ਪ੍ਰਤੀ ਇਕ ਵੱਖਰਾ ਮੋਹ ਜਾਗ ਜਾਵੇ।
ਲਾਲ ਗੁਲਾਬ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਲਾਲ ਗੁਲਾਬ ਭਾਵਨਾਤਮਕਤਾ, ਲਾਲਸਾ ਅਤੇ ਪਿਆਰ ਦੀ ਡੂੰਘਾਈ ਨੂੰ ਵੀ ਦਰਸਾਉਂਦਾ ਹੈ, ਇਸ ਲਈ ਆਪਣੇ ਪਿਆਰ ਨੂੰ ਪ੍ਰਗਟ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਪੀਲਾ ਗੁਲਾਬ ਦੋਸਤੀ ਦਾ ਰੰਗ ਮੰਨਿਆ ਜਾਂਦਾ ਹੈ। ਇਸ ਲਈ ਜੇ ਤੁਸੀਂ ਕਿਸੇ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਉਸ ਨੂੰ ਪੀਲਾ ਗੁਲਾਬ ਵੀ ਦੇ ਸਕਦੇ ਹੋ। ਗੁਲਾਬੀ ਰੰਗ ਦੇ ਗੁਲਾਬ ਪ੍ਰਸ਼ੰਸਾ ਅਤੇ ਤਾਰੀਫ ਲਈ ਦਿੱਤਾ ਜਾਂਦਾ ਹੈ।
ਕਵੀ ਸਨਮੀਤ ਵਿਰਕ ਨੇ ਲਿਖਿਆ ਹੈ-
ਤੇਰੇ ਗੱਲਾਂ ਦੀ ਲਾਲੀ
ਜਿਓਂ ਫੁੱਲਾਂ 'ਚੋਂ ਫੁੱਲ ਗੁਲਾਬ ਹੋਵੇ
ਤੇਰੇ ਮੁੱਖ ਦਾ ਨੂਰ
ਜਿਓਂ ਚੰਨ ਦਾ ਚਿੱਟਾ ਮਹਤਾਬ ਹੋਵੇ
ਤੇਰੀ ਮਿੱਠੀ ਆਵਾਜ਼
ਜਿਓਂ ਸਾਜ਼ਾਂ 'ਚੋਂ ਸਾਜ਼ ਰਬਾਬ ਹੋਵੇ।
ਇਹ ਵੀ ਪੜ੍ਹੋ:AFC Womens Asian Cup: ਚੀਨ ਨੇ ਦੱਖਣੀ ਕੋਰੀਆ ਨੂੰ ਹਰਾਇਆ, 16 ਸਾਲਾਂ ਬਾਅਦ ਨੌਵੀਂ ਵਾਰ ਬਣਿਆ ਚੈਂਪੀਅਨ
-PTC News