ਮੁੱਖ ਖਬਰਾਂ

ਹਰਸਿਮਰਤ ਕੌਰ ਬਾਦਲ ਨੇ ਸੰਸਦ 'ਚ MSP ਕਮੇਟੀ ਦਾ ਚੁੱਕਿਆ ਮੁੱਦਾ, ਕਿਸਾਨੀ ਦੇ ਹੱਕ 'ਚ ਆਵਾਜ਼ ਕੀਤੀ ਬੁਲੰਦ

By Pardeep Singh -- July 21, 2022 3:59 pm

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਭਾਰਤ ਸਰਕਾਰ ਵੱਲੋਂ ਬਣਾਈ ਗਈ ਐਮ.ਐਸ.ਪੀ ਕਮੇਟੀ ਦਾ ਮੁੱਦਾ ਉਠਾਇਆ।ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਪਹਿਲ ਨਹੀਂ ਦਿੱਤੀ ਗਈ। ਪੰਜਾਬ ਜੋ ਸਭ ਤੋਂ ਵੱਧ ਪੂਰੇ ਦੇਸ਼ ਦੇ ਹੋਰ ਭੰਡਾਰਾਂ ਵਿੱਚ ਹਿੱਸਾ ਉਸ ਨੂੰ ਹੀ ਨਜ਼ਰਅੰਦਾਜ਼ ਕੀਤਾ ਗਿਆ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਘੇਰਿਆ ਜਾ ਰਿਹਾ ਹੈ, ਇਸ ਕਮੇਟੀ ਦੇ ਉਹੀ ਮੈਂਬਰ ਹਨ ਜੋ ਕਾਲੇ ਕਾਨੂੰਨ ਬਣਾਉਂਦੇ ਹਨ।

ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਜਿਹੜਾ ਅਨਾਜ ਪੈਦਾ ਕਰਦਾ ਹੈ, ਜਿਸ ਨੇ ਇੰਨੇ ਵੱਡੇ ਕਿਸਾਨੀ ਅੰਦੋਲਨ ਵਿੱਚ  ਲੜਾਈ ਲੜੀ ਸੀ, ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਨਾਲ ਇੱਕ ਵਾਰ ਫਿਰ ਵੱਡੀ ਬੇਇਨਸਾਫ਼ੀ ਹੋਈ ਹੈ। ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਮੇਰੇ ਅਧਿਕਾਰਿਤ ਖੇਤਰ ਵਿੱਚ ਸਾਰੀ ਫਸਲ ਖਰਾਬ ਹੋ ਗਈ। ਹਰ ਚੀਜ਼ ਮਹਿੰਗੀ ਹੋ ਰਹੀ ਹੈ ਪਰ ਐਮਐਸਪੀ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ।

ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਕਿਹਾ ਹੈ ਕਿ ਸਾਡੇ ਪਾਣੀਆਂ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਅਸੀਂ ਆਪਣੀ ਰਾਜਧਾਨੀ ਕਿਉਂ ਦੇਈਏ, ਹਰਿਆਣਾ ਆਪਣੀ ਵਿਧਾਨ ਸਭਾ ਬਣਾਉਣਾ ਚਾਹੁੰਦਾ ਹੈ, ਹਰਿਆਣਾ ਵਿੱਚ ਕਿਤੇ ਵੀ ਬਣਾਉਣਾ ਹੈ, ਕੇਂਦਰ ਸਰਕਾਰ ਨੇ BBMB ਵਿੱਚ ਇੱਕ ਹੀ ਨੁਮਾਇੰਦਾ ਸੀ, ਹਟਾ ਦਿੱਤਾ, ਹੁਣ ਚੰਡੀਗੜ੍ਹ ਯੂਨੀਵਰਸਿਟੀ ਵੀ ਕੇਂਦਰੀ ਹੈ, ਯੂਨੀਵਰਸਿਟੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਅਸੀਂ ਅਜਿਹਾ ਨਹੀਂ ਹੋਣ ਦਿਆਂਗੇ, ਅਸੀਂ ਕਿਸਾਨਾਂ ਦੇ ਨਾਲ ਕਦਮ-ਦਰ-ਕਦਮ ਖੜੇ ਹਾਂ, ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ।

  • Share