Sat, Sep 5, 2026
Whatsapp

ਬਲੱਡ ਕੈਂਸਰ ਦੇ ਡਰ ਕਾਰਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ

Reported by:  PTC News Desk  Edited by:  Jashan A -- January 13th 2020 01:13 PM
ਬਲੱਡ ਕੈਂਸਰ ਦੇ ਡਰ ਕਾਰਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ

ਬਲੱਡ ਕੈਂਸਰ ਦੇ ਡਰ ਕਾਰਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ

ਬਲੱਡ ਕੈਂਸਰ ਦੇ ਡਰ ਕਾਰਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ,ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਨੀਪਤ ਦੇ ਗੁਰੂਕੁਲ 'ਚ 10ਵੀਂ 'ਚ ਪੜ੍ਹਣ ਵਾਲੀ ਵਿਦਿਆਰਥਣ ਨੇ ਸਿਰਫ਼ ਇਸ ਲਈ ਜਾਨ ਦੇ ਦਿੱਤੀ, ਕਿਉਂਕਿ ਉਸ ਨੂੰ ਕੈਂਸਰ ਹੋਣ ਦਾ ਸ਼ੱਕ ਹੋ ਗਿਆ ਸੀ। Suicideਮਿਲੀ ਜਾਣਕਾਰੀ ਮੁਤਾਬਕ 16 ਸਾਲਾ ਮ੍ਰਿਤਕ ਵਿਦਿਆਰਥਣ 2 ਦਿਨਾਂ ਬਾਅਦ ਹੀ ਗੁਰੂਕੁਲ 'ਚ ਜਾਣ ਵਾਲੀ ਸੀ। ਪਰਿਵਾਰ ਵਾਲਿਆਂ ਅਨੁਸਾਰ ਤਾਂ ਮ੍ਰਿਤਕਾ ਪੜ੍ਹਨ 'ਚ ਕਾਫ਼ੀ ਹੁਸ਼ਿਆਰ ਸੀ ਪਰ ਕੁਝ ਸਮੇਂ ਤੋਂ ਐਲਰਜੀ ਨਾਲ ਪੀੜਤ ਸੀ। ਐਲਰਜੀ ਦੀ ਦਵਾਈ ਵੀ ਖਾ ਰਹੀ ਸੀ ਪਰ ਇਸ ਵਿਚ ਕਿਸੇ ਨੇ ਵਿਦਿਆਰਥਣ ਨੂੰ ਕਹਿ ਦਿੱਤਾ ਕਿ ਉਸ ਨੂੰ ਕੈਂਸਰ ਹੋ ਗਿਆ ਹੈ। ਹੋਰ ਪੜ੍ਹੋ: ਪੰਜਾਬ ਵਿੱਚ ਭਾਰੀ ਮੀਂਹ ਕਾਰਨ ਡਿੱਗੇ ਦਰਜਨਾਂ ਘਰ ,ਪਰਿਵਾਰ ਧਰਮਸ਼ਾਲਾ 'ਚ ਰਹਿਣ ਲਈ ਮਜ਼ਬੂਰ Suicideਉਧਰ ਜਦੋਂ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ, ਜਿਸ 'ਚ ਵਿਦਿਆਰਥਣ ਨੇ ਲਿਖਿਆ ਹੈ ਕਿ ਉਹ ਕੈਂਸਰ ਨਾਲ ਪੀੜਤ ਹੈ ਅਤੇ ਉਹ ਜਿਉਂਣਾ ਨਹੀਂ ਚਾਹੁੰਦੀ, ਇਸ ਲਈ ਆਪਣੀ ਜਾਨ ਦੇ ਰਹੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK