Tue, Apr 30, 2024
Whatsapp

ਹਰਿਆਣਵੀ ਡਾਂਸਰ ਨੂੰ ਗੋਲੀਆਂ ਮਰਵਾਉਣ ਵਾਲਾ ਸੀ ਉਸਦਾ ਜੀਜਾ

Written by  Joshi -- October 20th 2017 04:14 PM -- Updated: October 20th 2017 04:15 PM
ਹਰਿਆਣਵੀ ਡਾਂਸਰ ਨੂੰ ਗੋਲੀਆਂ ਮਰਵਾਉਣ ਵਾਲਾ ਸੀ ਉਸਦਾ ਜੀਜਾ

ਹਰਿਆਣਵੀ ਡਾਂਸਰ ਨੂੰ ਗੋਲੀਆਂ ਮਰਵਾਉਣ ਵਾਲਾ ਸੀ ਉਸਦਾ ਜੀਜਾ

ਹਰਿਆਣਵੀ ਡਾਂਸ ਅਤੇ ਸਿੰਗਰ ਹਰਸ਼ਿਤਾ ਦਾਹੀਆ ਦੇ ਕਤਲ 'ਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ ਜਦੋਂ ਉਸਦੇ ਜੀਜਾ ਦਿਨੇਸ਼ ਕਰਾਲਾ ਨੇ ਕਬੂਲਿਆ ਕਿ ਉਸਨੇ ਹੀ ਹਰਸ਼ਿਤਾ ਨੇ ਹੀ ਕਰਵਾਇਆ ਸੀ ।  ਉਸਨੇ ਪੁਲਿਸ ਪੁੱਛਗਿਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ । ਦੱਸਣਯੋਗ ਹੈ ਕਿ ਪੁਲਿਸ ਦਿਨੇਸ਼ ਨੂੰ ਪੁਲਿਸ ਨੇ ਪ੍ਰੋਟੇਕਸ਼ਨ ਵਾਰੰਟ ਉੱਤੇ ਝੱਜਰ ਜੇਲ੍ਹ ਲਿਆਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ 17 ਅਕਤੂਬਰ ਨੂੰ ਗੋਲੀਆਂ ਮਾਰਕੇ ਹਰਸ਼ਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । Haryanvi dancer singer harshita dahiya murder mystery: ਡਾਂਸਰ ਨੂੰ ਗੋਲੀਆਂ ਮਰਵਾਉਣ ਵਾਲਾ ਸੀ ਉਸਦਾ ਜੀਜਾਮਿਲੀ ਜਾਣਕਾਰੀ ਮੁਤਾਬਕ, ਦਿਨੇਸ਼ ਨੇ ਕਿਹਾ ਹੈ ਕਿ ਉਸਨੇ ਜੇਲ੍ਹ ਵਿੱਚ ਬੈਠਕੇ ਹਰਸ਼ਿਤਾ ਦੇ ਮਰਡਰ ਦੀ ਸਾਜਿਸ਼ ਰਚੀ ਸੀ। ਇਹ ਉਸਨੇ ਇਸ ਲਈ ਕੀਤਾ ਸੀ ਕਿਉਂਕਿ ਹਰਸ਼ਿਤਾ ਦੀ ਵਜ੍ਹਾ ਨਾਲ ਉਸ ਉੱਤੇ ਬਲਾਤਕਾਰ , ਫਿਰ ਉਸਦੀ ਮਾਂ ਪ੍ਰੇਮੋ ਦੇ ਕਤਲ ਦਾ ਕੇਸ ਦਰਜ ਹੋਇਆ ਸੀ। ਇਸ ਮੁਕੱਦਮੇ 'ਚ ਹਰਸ਼ਿਤਾ ਮੁੱਖ ਗਵਾਹ ਸੀ । ਹਰਸ਼ਿਤਾ ਨੂੰ ਮੌਤ ਦੇ ਘਾਟ ਉਤਾਰਨ ਲਈ ਦਿਨੇਸ਼ ਨੇ ਕਈ ਬਦਮਾਸ਼ਾਂ ਨਾਲ ਗੱਲ ਕੀਤੀ ਸੀ । ਕਾਤਲਾਂ ਬਾਰੇ ਅਜੇ ਪੁਸ਼ਟੀ ਹੋਣੀ ਬਾਕੀ ਹੈ। —PTC News


Top News view more...

Latest News view more...