Sun, Apr 28, 2024
Whatsapp

ਜਾਣੋ ਆਲੂਆਂ ਨਾਲ ਹੋਣ ਵਾਲੇ ਸਰੀਰਕ ਲਾਭ

Written by  PTC NEWS -- September 20th 2020 05:46 PM -- Updated: September 21st 2020 11:56 AM
ਜਾਣੋ ਆਲੂਆਂ ਨਾਲ ਹੋਣ ਵਾਲੇ ਸਰੀਰਕ ਲਾਭ

ਜਾਣੋ ਆਲੂਆਂ ਨਾਲ ਹੋਣ ਵਾਲੇ ਸਰੀਰਕ ਲਾਭ

ਆਲੂ ਦਾ ਨਾਮ ਸੁਣਦੇ ਹੀ ਸਭ ਤੋਂ ਪਹਿਲਾਂ ਖਾਨ ਵਾਲੀਆਂ ਚੀਜ਼ਾਂ ਹੀ ਜ਼ਹਿਨ ਵਿਚ ਆਉਂਦੀਆਂ ਹਨ ਜਿਨ੍ਹਾਂ ਚ ਆਲੂ ਦੇ ਪਰੌਂਠੇ ਆਲੂ ਦੇ ਚਿਪਸ ਆਦਿ। ਪਰ ਕਿ ਤੁਹਾਨੂੰ ਪਤਾ ਹੈ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਣ ਵਾਲਾ ਆਲੂ ਤੁਹਾਡੇ ਲਈ ਕਿੰਨਾ ਲਾਹੇਵੰਦ ਹੈ। ਜੀ ਹਾਂ ਅਸੀਂ ਤੁਹਾਨੂੰ ਦਸਦੇ ਹਾਂ ਇਸ ਦੇ ਫਾਇਦੇ। ਜਿਵੇਂ ਕਿ ਆਲੂ ‘ਚ ਸਭ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਮੋਟਾਪਾ ਵਧਾਉਣ ਵਾਲਾ ਸ੍ਰੋਤ ਵੀ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਰਕੇ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਸਾਵਧਾਨੀ ਨਾਲ ਕਰੋ ਇਹਨਾਂ ਨੁਸਖਿਆਂ ਦਾ ਇਸਤਮਾਲ ਅੱਜ ਅਸੀਂ ਤੁਹਾਨੂੰ ਆਲੂਆਂ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ।ਇਸ ਨੂੰ ਇਸਤਮਾਲ ਕਰਨ ਲਈ ਕੁਝ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ। ਜਿਵੇਂ ਕਿ ਆਲੂ ਦੇ ਜੂਸ ਦਾ ਸੇਵਨ ਰੋਜ਼ਾਨਾ ਅੱਧਾ ਕੱਪ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਅਤੇ ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ। educare ਆਲੂਆਂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ। ਆਲੂ ਦਾ ਜੂਸ ਲੀਵਰ ਅਤੇ ਪਿੱਤੇ ਦੀ ਸਫਾਈ ਕਰਦਾ ਹੈ। ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ ‘ਚ ਸਹਾਈ ਹੁੰਦਾ ਹੈ। ਆਲੂਆਂ ਦਾ ਛਿਲਕਾ ਆਲੂਆਂ ਦੇ ਗੁੱਦੇ ਨਾਲੋਂ ਵੀ ਕਈ ਗੁਣਾ ਫਾਇਦੇਮੰਦ ਹੁੰਦਾ ਹੈ। ਆਲੂ ਦੇ ਛਿਲਕੇ ਹੇਠ ਪੋਟਾਸ਼ੀਅਮ ਦੀ ਤਹਿ ਹੁੰਦੀ ਹੈ। ਇਸ ਨੂੰ ਪੀਸ ਕਿ ਚਿਹਰੇ ‘ਤੇ ਕੁਝ ਸਮਾਂ ਲੱਗਾ ਰਹਿਣ ਦਿਓ। ਆਲੂਆਂ ‘ਚ ਮੌਜੂਦ ਪੋਸ਼ਟਿਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਚਮੜੀ ਸੁੰਦਰ ਤੇ ਜਵਾਨ ਬਣੀ ਰਹਿੰਦੀ ਹੈ। ਟੈਨਿੰਗ ਰਿਮੁਵ ਕਰਨ ਲਈ ਲਾਹੇਵੰਦ ਇਸ ਦੇ ਨਾਲ ਹੀ ਆਲੂਆਂ ਨੂੰ ਚਿਪਸ ਦੇ ਆਕਾਰ ਚ ਕੱਟ ਕੇ ਅੱਖਾਂ ਦੇ ਘੇਰਿਆ 'ਤੇ ਲਗਾਓ ਅਤੇ ਕੁਝ ਸਮੇਂ ;ਲਈ ਰੱਖੀ ਰੱਖੋ , ਇਸ ਨਾਲ ਅੱਖਾਂ ਦੁਆਲੇ ਹੋਣ ਵਾਲੇ ਕਾਲੇ ਘੇਰੇ ਘੱਟ ਹੁੰਦੇ ਹਨ ਅਤੇ ਕੁਝ ਸਮਾਂ ਲਗਾਤਾਰ ਅਜਿਹਾ ਕਰਨ ਨਾਲ ਕਾਲੇ ਘੇਰੇ ਖਤਮ ਹੋ ਜਾਂਦੇ ਹਨ , ਇਸ ਨਾਲ ਟੈਨਿੰਗ ਵੀ ਦੂਰ ਹੁੰਦੀ ਹੈ। ਆਲੂਆਂ ਨੂੰ ਕੱਦੂ ਕਸ ਕਰਕੇ ਜਾਂ ਪੀ.ਆਈ.ਐਸ. ਕੇ ਸਰੀਰ ਦੇ ਕਾਲੇ ਹਿੱਸਿਆਂ ਤੇ ਲਗਾਓ ਇਸ ਨਾਲ ਦਾਗ ਧੱਬੇ ਅਤੇ ਧੂਪ ਨਾਲ ਹੋਇਆ ਕਾਲਾਪਨ ਵੀ ਦੂਰ ਹੁੰਦਾ ਹੈ। ਆਲੂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ‘ਚ ਮਿਲਾ ਕਿ ਕਿਸੇ ਜ਼ਖਮ, ਰਗੜ ਜਾਂ ਸੜੀ ਹੋਈ ਥਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਮਿਹਦੇ ਦਾ ਰੋਗ ਕਰੇ ਦੂਰ ਆਲੂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ‘ਚ ਲਾਭਦਾਇਕ ਸਾਬਤ ਹੁੰਦਾ ਹੈ।ਪੈਪਟਿਕ ਅਲਸਰ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ‘ਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖਰਾਬ ਹੋ ਜਾਂਦੀ ਹੈ ਅਤੇ ਮਿਹਦੇ ‘ਚ ਪੱਕੇ ਤੌਰ ‘ਤੇ ਜ਼ਖਮ ਹੋ ਜਾਂਦੇ ਹਨ। ਜੋ ਕਿ ਆਲੂਆਂ ਵਾਲੇ ਕੁਝ ਨੁਸਖੇ ਅਪਨਾਉਣ ਨਾਲ ਠੀਕ ਹੋ ਜਾਣਗੇ।


Top News view more...

Latest News view more...