ਮਨੋਰੰਜਨ ਜਗਤ

ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਕੇਸ 'ਚ ਹਾਈਕੋਰਟ ਵੱਲੋਂ ਅਦਾਕਾਰਾ ਨੂੰ ਵੱਡੀ ਰਾਹਤ

By Jasmeet Singh -- July 11, 2022 12:50 pm

ਚੰਡੀਗੜ੍ਹ, 11 ਜੁਲਾਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀ ਸੀ। ਜਿਸ ਦੀ ਅੱਜ ਮੁੜ ਤੋਂ ਸੁਣਵਾਈ ਹੋਈ, ਹਾਈਕੋਰਟ ਨੇ ਹੇਠਲੀ ਅਦਾਲਤ ਨੂੰ ਹੁਕਮ ਦਿੱਤਾ ਹੈ ਕਿ ਹਾਈਕੋਰਟ ਦੀ ਅਗਲੀ ਤਰੀਕ ਤੱਕ ਮਾਮਲੇ ਦੀ ਸੁਣਵਾਈ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ: YouTuber ਗੌਰਵ ਤਨੇਜਾ ਨੂੰ ਆਪਣੇ ਜਨਮ ਦਿਨ 'ਤੇ ਭੀੜ ਇਕੱਠ ਕਰਨਾ ਪਿਆ ਭਾਰੀ , ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਫ਼ੋਟੋ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100-100 ਰੁਪਏ ਦਿਹਾੜੀ 'ਤੇ ਅੰਦੋਲਨ ਵਿੱਚ ਲਿਆਂਦਾ ਗਿਆ ਸੀ। ਇਹ ਪੋਸਟ ਕਰਨ 'ਤੇ ਮਹਿੰਦਰ ਕੌਰ ਨੇ ਬਠਿੰਡਾ 'ਚ ਕੰਗਨਾ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਦੱਸ ਦੇਈਏ ਕਿ ਪਿਛਲੇ ਸਾਲ ਜਨਵਰੀ 'ਚ ਕੰਗਨਾ ਰਣੌਤ ਖ਼ਿਲਾਫ਼ ਬਠਿੰਡਾ 'ਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕੰਗਨਾ ਨੇ ਇਸ ਨੂੰ ਰੱਦ ਕਰਨ ਲਈ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ।

8 ਜੁਲਾਈ ਨੂੰ ਕਰੀਬ ਡੇਢ ਘੰਟੇ ਤੱਕ ਇਸ ਮਾਮਲੇ 'ਚ ਹਾਈਕੋਰਟ ਵਿਚ ਸੁਣਵਾਈ ਚੱਲੀ ਜਿਸ ਦੌਰਾਨ ਇਸ ਪਟੀਸ਼ਨ 'ਤੇ ਬਹਿਸ ਤੋਂ ਬਾਅਦ ਸੁਣਵਾਈ 11 ਜੁਲਾਈ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਦੀ ਸੁਣਵਾਈ ਵਿਚ ਅਦਾਕਾਰਾ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਕੋਰਟ ਨੇ ਕਿਹਾ ਕਿ ਹੁਣ ਅਦਾਕਾਰਾ ਨੂੰ ਇਸ ਮਾਮਲੇ 'ਚ ਬਠਿੰਡਾ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼ ਨਹੀਂ ਹੋਣਾ ਪਵੇਗਾ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਗਾਣੇ 'ਤੇ ਬੈਨ ਤੋਂ ਬਾਅਦ 'ਰਿਹਾਈ' ਗਾਣੇ 'ਤੇ ਭਾਰਤ 'ਚ ਲੱਗੀ ਪਾਬੰਦੀ


ਕੋਰਟ ਨੇ ਕਿਹਾ ਕਿ ਅਗਲੀ ਤਰੀਕ ਤੱਕ ਹੇਠਲੀ ਅਦਾਲਤ 'ਚ ਇਸ ਮਾਮਲੇ ਸੰਬੰਧੀ ਕੋਈ ਸੁਣਵਾਈ ਨਾ ਕੀਤਾ ਜਾਵੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੋਵੇਗੀ।


-PTC News

  • Share