Advertisment

ਥਾਣੇ 'ਚ ਹਾਈਵੋਲਟੇਜ ਡਰਾਮਾ, ਪੁਲਿਸ ਨੇ ਪੱਤਰਕਾਰ ਨਾਲ ਕੀਤੀ ਧੱਕੇਸ਼ਾਹੀ

author-image
Riya Bawa
Updated On
New Update
ਥਾਣੇ 'ਚ ਹਾਈਵੋਲਟੇਜ ਡਰਾਮਾ, ਪੁਲਿਸ ਨੇ ਪੱਤਰਕਾਰ ਨਾਲ ਕੀਤੀ ਧੱਕੇਸ਼ਾਹੀ
Advertisment
ਅੰਮ੍ਰਿਤਸਰ:  ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿਜੇ ਨਗਰ ਚੌਕੀ 'ਤੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਕਾਂਸਟੇਬਲ ਆਪਣੀ ਮਰਿਯਾਦਾ ਭੁੱਲ ਗਿਆ। ਦੋ ਗੁੱਟਾਂ ਦਾ ਝਗੜਾ ਥਾਣੇ ਤੱਕ ਪਹੁੰਚ ਗਿਆ ਸੀ। ਦੋਵਾਂ ਧੜਿਆਂ ਵਿਚਾਲੇ ਬਹਿਸ ਚੱਲ ਰਹੀ ਸੀ। ਇਸ ਦੌਰਾਨ ਕਾਂਸਟੇਬਲ ਨੇ ਸਿੱਖ ਨੌਜਵਾਨ ਦੀ ਪੱਗ ਲਾਹ ਦਿੱਤੀ ਅਤੇ ਫਿਰ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ। ਜੇ ਇਸ ਨਾਲ ਵੀ ਦਿਲ ਨਾ ਭਰਿਆ ਤਾਂ ਉਸ ਦੇ ਮੂੰਹ 'ਤੇ ਥੱਪੜ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਇੱਕ ਚੈਨਲ ਦਾ ਪੱਤਰਕਾਰ ਹੈ, ਜੋ ਕਿ ਥਾਣੇ 'ਚ ਦੋ ਧਿਰਾਂ ਵਿਚਾਲੇ ਰਾਜ਼ੀਨਾਮੇ ਦੌਰਾਨ ਹੋਏ ਝਗੜੇ ਨੂੰ ਕਵਰ ਕਰਨ ਲਈ ਪਹੁੰਚਿਆ ਸੀ।
Advertisment
Amritsar, journalist, Punjab Police, Viral video ਘਟਨਾ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਵਿਜੇ ਨਗਰ ਚੌਕੀ ਦੀ ਹੈ। ਇਸ ਗੱਲ ਨੂੰ ਲੈ ਕੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਅਤੇ ਦੋਵੇਂ ਧਿਰਾਂ ਦੇ ਲੋਕ ਥਾਣੇ ਵਿੱਚ ਇਕੱਠੇ ਹੋ ਗਏ। ਇਸ ਦੌਰਾਨ ਨੌਜਵਾਨ ਪੱਤਰਕਾਰ ਦੀ ਕਾਂਸਟੇਬਲ ਨੇ ਪਹਿਲਾਂ ਪੀੜਤ ਕਸ਼ਮੀਰ ਸਿੰਘ ਦੀ ਪੱਗ ਲਾਹ ਦਿੱਤੀ ਅਤੇ ਫਿਰ ਉਸ ਨੂੰ ਵਾਲਾਂ ਤੋਂ ਘਸੀਟਿਆ। ਦਸਤਾਰ ਲਾਹ ਕੇ ਕੁੱਟਮਾਰ ਕਰਨ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਥਾਣੇ 'ਚ ਹਾਈਵੋਲਟੇਜ ਡਰਾਮਾ, ਪੁਲਿਸ ਨੇ ਪੱਤਰਕਾਰ ਨਾਲ ਕੀਤੀ ਧੱਕੇਸ਼ਾਹੀ, ਵੀਡੀਓ ਵਾਇਰਲ ਇੰਨਾ ਹੀ ਨਹੀਂ ਉਸ ਨੂੰ ਥੱਪੜ ਵੀ ਮਾਰਿਆ। ਥਾਣੇ ਦੇ ਹੋਰ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਦੋਵੇਂ ਧਿਰਾਂ ਦੇ ਲੋਕਾਂ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੌਲਦਾਰ ਨੇ ਕਿਸੇ ਦੀ ਗੱਲ ਨਹੀਂ ਸੁਣੀ। ਕਸ਼ਮੀਰ ਸਿੰਘ ਨਾਲ ਹੋਈ ਕੁੱਟਮਾਰ ਤੋਂ ਬਾਅਦ ਥਾਣੇ ਵਿੱਚ ਕਾਫੀ ਹੰਗਾਮਾ ਹੋਇਆ। ਕਸ਼ਮੀਰ ਸਿੰਘ ਦੇ ਸਮਰਥਨ ਵਿੱਚ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਦੇਰ ਰਾਤ ਏਸੀਪੀ ਪਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।
Advertisment
Amritsar, journalist, Punjab Police, Viral video ਪੀੜਤ ਦੀਪਕ ਦਾ ਕਹਿਣਾ ਹੈ ਕਿ ਪੁਲਿਸ ਚੌਕੀ 'ਚ ਉਸ ਦੇ ਸਹੁਰੇ ਦੀ ਕੁੱਟਮਾਰ ਕੀਤੀ। ਇਹ ਸਾਰਾ ਹੰਗਾਮਾ ਪੁਲਿਸ ਦੇ ਸਾਹਮਣੇ ਹੋਇਆ ਅਤੇ ਪੁਲਿਸ ਮੁਲਾਜ਼ਮ ਦੇਖਦੇ ਹੀ ਰਹਿ ਗਏ। ਇਸੇ ਮਾਮਲੇ ਦੀ ਰਿਪੋਰਟਿੰਗ ਕਰਨ ਆਏ ਇੱਕ ਸਥਾਨਕ ਚੈਨਲ ਦੇ ਪੱਤਰਕਾਰ ਨਾਲ ਪੁਲਿਸ ਨੇ ਕੁੱਟਮਾਰ ਕੀਤੀ। ਉਸਦੀ ਪੱਗ ਵੀ ਉਤਾਰ ਦਿੱਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਥਾਣੇ 'ਚ ਹਾਈਵੋਲਟੇਜ ਡਰਾਮਾ, ਪੁਲਿਸ ਨੇ ਪੱਤਰਕਾਰ ਨਾਲ ਕੀਤੀ ਧੱਕੇਸ਼ਾਹੀ, ਵੀਡੀਓ ਵਾਇਰਲ ਇਹ ਵੀ ਪੜ੍ਹੋ:
Advertisment
ਪੰਜਾਬ 'ਚ ਚੱਲਣਗੀਆਂ ਗਰਮ ਹਵਾਵਾਂ, ਮੌਸਮ ਵਿਭਾਗ ਦੀ ਚੇਤਾਵਨੀ, ਰੱਖੋ ਆਪਣਾ ਧਿਆਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਇਸ ਘਟਨਾ 'ਤੇ ਇਤਰਾਜ਼ ਪ੍ਰਗਟਾਇਆ ਹੈ। ਸੁਖਬੀਰ ਬਾਦਲ ਨੇ ਲਿਖਿਆ ਹੈ ਕਿ ਘਟਨਾ ਬਹੁਤ ਸ਼ਰਮਨਾਕ ਹੈ। ਇਸ ਘਟਨਾ ਨੇ ਪੰਜਾਬ ਪੁਲਿਸ ਦੇ ਬੇਕਾਬੂ ਹੋਣ ਦੀ ਪੁਸ਼ਟੀ ਕੀਤੀ ਹੈ। ਸੁਖਬੀਰ ਬਾਦਲ ਨੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕਿਸੇ ਨੂੰ ਵੀ ਸਿੱਖ ਦੀ ਦਸਤਾਰ ਅਤੇ ਗੁਰੂ ਦੀ ਮੋਹਰ ਦੇ ਕੇਸਾਂ 'ਤੇ ਹੱਥ ਪਾਉਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ। ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਔਜਲਾ ਦਾ ਕਹਿਣਾ ਹੈ ਕਿ ਵੀਡੀਓ 'ਚ ਪੁਲਸ ਅਧਿਕਾਰੀ ਦੀ ਵਰਦੀ ਖੁੱਲ੍ਹੀ ਹੈ। ਸਪੱਸ਼ਟ ਹੈ ਕਿ ਉਹ ਡਿਊਟੀ 'ਤੇ ਨਹੀਂ ਸੀ। ਉਨ੍ਹਾਂ ਪੰਜਾਬ ਪੁਲੀਸ ਤੋਂ ਪੀੜਤਾ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਹੈ। publive-image -PTC News-
latest-news punjab-police punjabi-news punjab amritsar viral-video journalist fight-news
Advertisment

Stay updated with the latest news headlines.

Follow us:
Advertisment