ਹੋਰ ਖਬਰਾਂ

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

By Shanker Badra -- July 15, 2019 6:07 pm -- Updated:Feb 15, 2021

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14 :ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਸੋਲਨ ਸ਼ਹਿਰ ਦੇ ਕੁਮਾਰਹੱਟੀ 'ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ 14 ਹੋ ਗਈ ਹੈ। ਮ੍ਰਿਤਕਾਂ 'ਚ 13 ਫੌਜ ਦੇ ਜਵਾਨ ਅਤੇ 1 ਆਮ ਨਾਗਰਿਕ ਸ਼ਾਮਲ ਹੈ। ਉੱਥੇ ਹੀ 28 ਲੋਕਾਂ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ। ਇਨ੍ਹਾਂ 'ਚ 17 ਫੌਜ ਦੇ ਜਵਾਨ ਅਤੇ 11 ਨਾਗਰਿਕ ਸ਼ਾਮਲ ਸਨ।

Himachal Solan 14 Killed In Building Collapse After Heavy Rain ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

ਮਿਲੀ ਜਾਣਕਾਰੀ ਮੁਤਾਬਕ ਮਲਬੇ ਹੇਠ ਹਾਲੇ ਕੁਝ ਹੋਰ ਵਿਅਕਤੀਆਂ ਦੇ ਦਬੇ ਹੋਣ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਦੇ ਕੁਝ ਮੈਂਬਰਾਂ ਨੇ ਦੱਸਿਆ ਕਿ ਹੁਣ ਜੇ ਹੇਠਾਂ ਕੋਈ ਦਬਿਆ ਵੀ ਹੋਵੇਗਾ, ਤਾਂ ਉਸ ਦੇ ਜਿਊਂਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਪੈਂਦੀਆਂ ਜਾ ਰਹੀਆਂ ਹਨ।

Himachal Solan 14 Killed In Building Collapse After Heavy Rain ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ 'ਚ ਸੋਲਨ ਨੇੜੇ ਕੁਮਾਰਹੱਟੀ-ਨਾਹਨ ਦੇ ਕੰਢੇ ਬਣੇ ਸੇਹਜ ਢਾਬਾ ਅਤੇ ਗੈਸਟ ਹਾਊਸ ਦੀ ਐਤਵਾਰ ਨੂੰ ਅਚਾਨਕ ਇਮਾਰਤ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਜਦੋਂ ਇਹ ਹਾਦਸਾ ਵਾਪਰਿਆ ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ (JCOs) ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ।

Himachal Solan 14 Killed In Building Collapse After Heavy Rain ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਮਾਰਤ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਵਿਧਾਇਕ ਦਾ ਵਿਵਾਦਤ ਬਿਆਨ , ਮੁਸਲਿਮ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਦਿੰਦੇ ਨੇ ਜਨਮ

ਡਿਪਟੀ ਕਮਿਸ਼ਨਰ ਕੇ.ਸੀ. ਚਮਨ ਨੇ ਦੱਸਿਆ ਕਿ ਹੁਣ ਤੱਕ 17 ਫ਼ੌਜੀ ਜਵਾਨਾਂ ਤੇ 11 ਆਮ ਨਾਗਰਿਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।ਉਨਾਂ ਕਿਹਾ ਕਿ ਮਲਬੇ ਹੇਠਾਂ ਅਜੇ ਵੀ ਕੋਈ ਵਿਅਕਤੀ ਫਸਿਆ ਹੈ ਜਾਂ ਨਹੀਂ, ਇਸ ਦਾ ਪਤਾ ਲਗਾਉਣ ਲਈ ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਫਿਲਹਾਲ ਚੱਲ ਰਹੇ ਹਨ।
-PTCNews

  • Share