Thu, Dec 25, 2025
Whatsapp

ਅਦਾਲਤਾਂ ਨੇ ਬਾਬਿਆਂ 'ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ

Reported by:  PTC News Desk  Edited by:  Shanker Badra -- October 17th 2018 03:09 PM
ਅਦਾਲਤਾਂ ਨੇ ਬਾਬਿਆਂ 'ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ

ਅਦਾਲਤਾਂ ਨੇ ਬਾਬਿਆਂ 'ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ

ਅਦਾਲਤਾਂ ਨੇ ਬਾਬਿਆਂ 'ਤੇ ਕਸਿਆ ਸ਼ਿਕੰਜਾ , ਰਾਮ ਰਹੀਮ ਤੋਂ ਬਾਅਦ ਰਾਮਪਾਲ ਨੂੰ ਵੱਡਾ ਝਟਕਾ:ਹਿਸਾਰ ਦੇ ਸਤਲੋਕ ਆਸ਼ਰਮ ਵਾਲੇ ਸੰਤ ਰਾਮਪਾਲ ਨੂੰ ਹੱਤਿਆ ਦੇ ਇੱਕ ਹੋਰ ਮਾਮਲੇ 'ਚ ਵੀ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ।ਇਹ ਫ਼ੈਸਲਾ ਹਿਸਾਰ ਦੀ ਅਦਾਲਤ ਨੇ ਸੁਣਾਇਆ ਹੈ।ਹਿਸਾਰ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਵੀ ਸੰਤ ਰਾਮਪਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਇਸ ਦੇ ਨਾਲ ਹੀ ਰਾਮਪਾਲ ਨੂੰ ਸਜ਼ਾ ਦੇ ਨਾਲ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ।ਰਾਮਪਾਲ ਖਿਲਾਫ 430 ਦੇ ਤਹਿਤ ਦਰਜ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਰਾਮਪਾਲ ਦੇ ਆਸ਼ਰਮ ਤੋਂ ਇਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ।ਇਸ ਕੇਸ ਵਿੱਚ ਰਾਮਪਾਲ ਸਮੇਤ 13 ਹੋਰ ਵਿਅਕਤੀਆਂ ਨੂੰ ਵੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਹਿਸਾਰ ਵਿਚ ਬੋਰਵਾਲ ਪਿੰਡ 'ਚ ਸਥਿਤ ਰਾਮਪਾਲ ਅਤੇ ਉਸ ਦੇ ਚੇਲਿਆਂ ਨੇ ਇੱਕ ਔਰਤ ਨੂੰ ਆਸ਼ਰਮ 'ਚ ਬੰਦੀ ਬਣਾ ਕੇ ਰੱਖਿਆ ਸੀ ਅਤੇ ਮਗਰੋਂ ਹੱਤਿਆ ਕਰ ਦਿੱਤੀ ਸੀ।ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਾਲਿਤਪੁਰ ਜ਼ਿਲ੍ਹੇ ਦੇ ਜੋਜੋਰ ਪਿੰਡ ਨਿਵਾਸੀ ਸੁਰੇਸ਼ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਕੱਲ ਵੀ ਰਾਮਪਾਲ ਨੂੰ ਚਾਰ ਔਰਤਾਂ ਅਤੇ ਬੱਚੇ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। -PTCNews


Top News view more...

Latest News view more...

PTC NETWORK
PTC NETWORK