ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ
Vice President kamala harris : ਦੱਸਣਯੋਗ ਹੈ ਕਿ ਕਮਲਾ ਹੈਰਿਸ ਦੀ ਮਾਤਾ ਭਾਰਟੀ ਮੂਲ ਦੀ ਸੀ ਅਤੇ ਉਹਨਾਂ ਦੇ ਪਿਤਾ ਅਫਰੀਕੀ ਦੇਸ਼ ਜਮਾਇਕਾ ਦੇ ਸਨ।ਕਮਲਾ ਡੈਮੋਕ੍ਰੇਟਿਕ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਜਦੋਂ ਚੁਣੀ ਗਈ ਤਾਂ ਭਾਰਤੀ ਭਾਈਚਾਰੇ ਨੇ ਉਨ੍ਹਾਂ ਦਾ ਬਹੁਤ ਹੌਂਸਲਾ ਵਧਾਇਆ।ਰਾਸ਼ਟਰਪਤੀ ਜੋਅ ਬਾਈਡੇਨ ਨੇ ਅਗਸਤ ਮਹੀਨੇ ਉਹਨਾਂ ਦਾ ਨਾਂ ਉਪ ਰਾਸ਼ਟਰਪਤੀ ਵਜੋਂ ਚੁਣਿਆ ਸੀ। ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸੈਨੇਟਰ ਰਹੀ ਹੈ। ਇਸ ਜਿੱਤ ਤੋਂ ਬਾਅਦ ਉੰਨਾ ਨੇ ਜਨਤਾ ਦਾ ਅਵਾਮ ਦਾ ਸ਼ੁਕਰਾਨਾ ਕਰਦੇ ਹੋਏ ਟਵੀਟ ਕੀਤਾ ਅਤੇ ਟਵੀਟ ਕਰਕੇ ਜਿੱਤ ਲਈ ਸਭ ਦਾ ਧੰਨਵਾਦ ਕੀਤਾ । ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਸੈਨ ਫਰਾਂਸਿਸਕੋ ਦੀ ਪਹਿਲੀ ਮਹਿਲਾ ਜ਼ਿਲ੍ਹਾ ਅਟਾਰਨੀ ਅਤੇ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਵਜੋਂ ਸੇਵਾ ਕਰਨ ਵਾਲੀ ਗੈਰ ਗੋਰੀ ਪਹਿਲੀ ਮਹਿਲਾ ਵੀ ਸਨ ।
Donald Trump ਨੂੰ ਹਰਾਉਣ ਤੋਂ ਬਾਅਦ ਸ਼ਾਨਦਾਰ ਜਿੱਤ ਹਾਸਿਲ ਕਰ Joe Biden ਨੇ ਤਾਂ ਅਮਰੀਕਾ 'ਚ ਇਤਿਹਾਸ ਰਚਿਆ ਹੀ ਪਰ ਉਹਨਾਂ ਦੇ ਨਾਲ ਕਮਲਾ ਹੈਰਿਸ ਨੇ ਵੀ ਭਾਰਤ ਦਾ ਨਾਂ ਦੁਨੀਆ ਭਰ 'ਚ ਉੱਚਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਦਸਦੀਏ ਕਿ ਕਮਲਾ ਹੈਰਿਸ ਨੇ ਟਵਿੱਟਰ 'ਤੇ ਆਪਣੀ ਪਛਾਣ ਅਮਰੀਕਾ ਦੀ ਉਪ ਰਾਸ਼ਟਰਪਤੀ ਵਜੋਂ ਲਿਖ ਲਈ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਇਹ ਚੋਣ ਜੋਅ ਬਾਈਡੇਨ ਅਤੇ ਮੇਰੇ ਲਈ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ।
kamala harrisਇਹ ਅਮਰੀਕਾ ਦੀ ਆਤਮਾ ਅਤੇ ਇਸ ਲਈ ਲੜਨ ਦੀ ਸਾਡੀ ਇੱਛਾ ਦੇ ਬਾਰੇ ਹੈ। ਸਾਡੇ ਅੱਗੇ ਬਹੁਤ ਕੰਮ ਹੈ। ਆਓ ਸ਼ੁਰੂ ਕਰੀਏ।ਉਥੇ ਹੀ kamala harris ਦੇ Vice President ਬਣਨ 'ਤੇ ਬਾਹਰਤੀ ਲੋਕਾਂ ਨੇ ਉਹਨਾਂ ਦਾ ਹੌਂਸਲਾ ਤਾਂ ਵਧਾਇਆ ਹੀ ਹੈ ਉਥੇ ਹੀ ਭਾਰਤੀ ਸਿਆਸਤਦਾਨਾਂ ਨੇ ਵੀ ਕਮਲਾ ਨੂੰ ਵਧਾਈ ਦਿੱਤੀ ਹੈ |