Mon, Apr 29, 2024
Whatsapp

ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ

Written by  Shanker Badra -- September 13th 2020 11:27 AM
ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ

ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ

ਅਮਿਤ ਸ਼ਾਹ ਦੀ ਫ਼ਿਰ ਵਿਗੜੀ ਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ:ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੱਲ ਦੇਰ ਰਾਤ ਯਾਨੀ ਸ਼ਨੀਵਾਰ ਰਾਤ 11 ਵਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਖ਼ਬਰਾਂ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। [caption id="attachment_430427" align="aligncenter" width="300"] ਅਮਿਤ ਸ਼ਾਹ ਦੀ ਫ਼ਿਰ ਵਿਗੜੀਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ[/caption] ਦੱਸਣਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਉਹਨਾਂ ਨੂੰ ਇਥੋਂ ਛੁੱਟੀ ਮਿਲੀ ਸੀ। ਅਮਿਤ ਸ਼ਾਹ ਦੀ 2 ਅਗਸਤ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਮੇਦਾਂਤਾ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਨ੍ਹਾਂ ਦੀ ਜਾਂਚ ਰਿਪੋਰਟ ਨਕਾਰਾਤਮਕ ਵਾਪਸ ਆਈ ਸੀ। [caption id="attachment_430426" align="aligncenter" width="300"] ਅਮਿਤ ਸ਼ਾਹ ਦੀ ਫ਼ਿਰ ਵਿਗੜੀਸਿਹਤ, ਦੇਰ ਰਾਤ ਏਮਜ਼ 'ਚ ਕਰਵਾਇਆ ਗਿਆ ਦਾਖਲ[/caption] ਜਿਸ ਤੋਂ ਬਾਅਦ ਉਨ੍ਹਾਂ ਨੂੰਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 14 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਹਾਲਾਂਕਿ, 18 ਅਗਸਤ ਨੂੰ ਉਨ੍ਹਾਂ ਨੂੰ ਥਕਾਵਟ ਅਤੇ ਸਰੀਰ ਦੇ ਦਰਦ ਦੀ ਸ਼ਿਕਾਇਤ 'ਤੇ ਦੁਬਾਰਾ ਏਮਜ਼ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਤੰਦਰੁਸਤ ਹੋਣ ਤੋਂ 31 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਾਹ ਦੀ ਤਕਲੀਫ ਹੋਣ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਇੱਕ ਵਾਰ ਫਿਰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਡਾਕਟਰਾਂ ਨੇ ਦੱਸਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਾਹ ਲੈਣ ਵਿੱਚ ਕੁਝ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਰੁਟੀਨ ਚੈੱਕ ਕਰਨ ਦੀ ਸਲਾਹ ਦਿੱਤੀ ਗਈ ਸੀ। ਡਾਕਟਰਾਂ ਦੀ ਸਲਾਹ 'ਤੇ ਅਮਿਤ ਸ਼ਾਹ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਹੈ। -PTCNews


Top News view more...

Latest News view more...